Breaking News
Home / ਭਾਰਤ / ਸੀ ਜੇ ਆਈ ਨੇ ਆਪਣੇ ਕਿੱਸੇ ਸੁਣਾ ਕੇ ਸਮਝਾਇਆ ਜੀਵਨ ਅਤੇ ਕੈਰੀਅਰ ‘ਚ ਟਰਨਿੰਗ ਪੁਆਇੰਟ ਕਿਸ ਤਰ੍ਹਾਂ ਆਇਆ, ਫਿਰ ਬੋਲੇ

ਸੀ ਜੇ ਆਈ ਨੇ ਆਪਣੇ ਕਿੱਸੇ ਸੁਣਾ ਕੇ ਸਮਝਾਇਆ ਜੀਵਨ ਅਤੇ ਕੈਰੀਅਰ ‘ਚ ਟਰਨਿੰਗ ਪੁਆਇੰਟ ਕਿਸ ਤਰ੍ਹਾਂ ਆਇਆ, ਫਿਰ ਬੋਲੇ

ਕੋਈ ਵਿਦੇਸ਼ ਤੋਂ ਆਏਗਾ, ਜੱਜ ਛੁੱਟੀਆਂ ‘ਚ 5-7 ਦਿਨ ਬੈਠਣ, ਲੱਖਾਂ ਪੈਂਡਿੰਗ ਕੇਸਾਂ ਦੇ ਫੈਸਲੇ ਸੰਭਵ
ਇਲਾਹਾਬਾਦ : ਇਲਾਹਾਬਾਦ ਹਾਈ ਕੋਰਟ ਦੇ 150 ਸਾਲ ਪੂਰੇ ਹੋਣ ‘ਤੇ ਚੀਫ਼ ਜਸਟਿਸ ਜੇ ਐਸ ਖੇਹਰ ਨੇ ਦਿਲ ਦੀ ਗੱਲ ਕੀਤੀ। ਜੱਜਾਂ, ਵਕੀਲਾਂ ਅਤੇ ਸਰਕਾਰ ਨੂੰ ਕਿਹਾ ਸਫ਼ਲਤਾ ਇਸੇ ‘ਤੇ ਨਿਰਭਰ ਕਰਦੀ ਹੈ ਕਿ ਆਪਣੀ ਐਡਵੀਕਵੇਸੀ ਨਾਲ ਤੁਸੀਂ ਕਿਸ ਤਰ੍ਹਾਂ ਡੀਲ ਕਰਦੇ ਹੋ। ਟਰਨਿੰਗ ਪੁਆਇੰਟ ‘ਚ ਅਸੀਂ ਕੀ ਤਹਿ ਕਰਨਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨ ਕੀ ਬਾਤ ਕਰਦੇ ਹਨ। ਪਰ ਅੱਜ ਮੈਂ ਦਿਲ ਦੀ ਗੱਲ ਕਰ ਰਿਹਾ ਹਾਂ। ਗੱਲ ਐਡੀਕਵੇਸੀ ਅਤੇ ਇਨਐਡੀਕਵੇਸੀ ਦੀ ਹੈ। ਇਸ ‘ਚ ਸਫ਼ਲਤਾ ਅਤੇ ਅਸਫ਼ਲਤਾ ਦਾ ਸਵਾਲ ਛੁਪਿਆ ਹੈ। ਸਫ਼ਲਤਾ ਇਕ ਇਨਸਾਨ ਦੀ ਹੋਵੇ, ਇਕ ਸੰਸਥਾ ਦੀ ਹੋਵੇ ਜਾਂ ਇਕ ਦੇਸ਼ ਦੀ। ਇਹ ਉਸ ‘ਤੇ ਨਿਰਭਰ ਕਰਦੀ ਹੈ ਕਿ ਉਹ ਆਪਣੀ ਐਡੀਕਵੇਸੀ ਨੂੰ ਕਿਸ ਤਰ੍ਹਾਂ ਡੀਲ ਕਰਦਾ ਹੈ। ਅਸੀਂ ਕ੍ਰਿਕਟ ਦੇ ਵੱਡੇ ਪ੍ਰਸੰਸਕ ਹਾਂ। ਕ੍ਰਿਕਟ ‘ਚ ਟਰਨਿੰਗ ਪੁਆਇੰਟ ਅਤੇ ਡਿਫਾਈਨਿੰਗ ਮੂਵਮੈਂਟ ‘ਚ ਸਾਨੂੰ ਕੀ ਕਰਨਾ ਹੈ।
ਵਿਦੇਸ਼ ‘ਚ ਜਦੋਂ ਨਰਸਰੀ ਤੋਂ ਬਾਅਦ ਮੈਂ ਪ੍ਰਾਇਮਰੀ ਸਕੂਲ ‘ਚ ਗਿਆ ਤਾਂ ਟੈਸਟ ‘ਚ ਫੁੱਲ ਨੰਬਰ ਆਏ। ਸਕੂਲ ਨੇ ਪਹਿਲੀ ਦੀ ਬਜਾਏ ਦੂਜੀ ਕਲਾਸ ‘ਚ ਬੈਠਾ ਦਿੱਤਾ। ਉਥੇ ਸਾਰੇ ਬੱਚੇ ਮੇਰੇ ਤੋਂ ਵੱਡੇ ਸਨ। ਅਕਲ ਵੀ ਵੱਡੀ, ਸੋਚ ਵੀ ਵੱਡੀ, ਇਨ੍ਹਾਂ ਦੇ ਨਾਲ ਕਿਸ ਤਰ੍ਹਾਂ ਚੱਲ ਪਾਵਾਂਗਾ। ਤੀਜੀ ਕਲਾਸ ‘ਚ ਗਿਆ ਤਾਂ ਇਕ ਖਤਰਨਾਕ ਟੀਚਰ ਏ ਐਸ ਚਾਹਲ ਜਿਓਗ੍ਰਾਫ਼ੀ ਪੜ੍ਹਾਉਂਦੇ ਸਨ। ਇਕ ਦਿਨ ਉਨ੍ਹਾਂ ਨੇ ਪੁੱਛਿਆ ‘ਸਲੀਪਿੰਗ ਸਿਕਨੇਸ ਕਰਨ ਵਾਲੇ ਕੀਟਾਣੂ ਦੇ ਬਾਰੇ ‘ਚ ਦੱਸੋ।’ ਮੈਂ ਪੜ੍ਹਿਆ ਸੀ ਕਿ ਉਨ੍ਹਾਂ ਦੀ ਸਪੈਲਿੰਗ ਟੀਐਸਈਟੀਐਸਈ ਫਲਾਈ ਹੈ। ਆਕੜ ਕੇ ਦੱਸਿਆ ਕਿ ਉਹ ਟੇਸੀਟੇਸੀ ਫਲਾਈ ਹੈ। ਟੀਚਰ ਖੁਸ਼ ਹੋਇਆ। ਪਰ ਸਮਝਾਇਆ ਕਿ ਟੇਸੀਟੇਸੀ ਨਹੀਂ, ਉਹ ਸੇਟਸੀ ਫਲਾਈ ਹੈ। ਇਹ ਟਰਨਿੰਗ ਮੂਵਮੈਂਟ ਸੀ। ਅੱਗੇ ਵਧਣ ਦਾ ਭਰੋਸਾ ਪੈਦਾ ਹੋਇਆ। ਫਿਰ ਭਾਰਤ ਆਇਆ। ਇਥੋਂ ਦੀ ਐਜੂਕੇਸ਼ਨ ਦਾ ਕੁੱਝ ਆਉਂਦਾ ਨਹੀਂ ਸੀ। ਅੱਠਵੀਂ ‘ਚ ਪਹਿਲੀ ਵਾਰ ਕ.ਖ.ਗ. ਪੜ੍ਹਿਆ। ਟੀਚਰ ਭੁਪਿੰਦਰ ਨੇ ਮੇਰੇ ਪਿਤਾ ਜੀ ਨੂੰ ਕਿਹਾ ਕਿ ਇਹ ਪਾਸ ਨਹੀਂ ਹੋਵੇਗਾ। ਜ਼ੋਰ ਦਿੱਤਾ ਕਿ ਟਿਊਸ਼ਨ ਰੱਖੀ। ਉਹ ਮੈਥ ਪੜ੍ਹਾਉਂਦੇ ਸਨ। ਉਨ੍ਹਾਂ ਦੀ ਭੈਣ ਪੰਜਾਬੀ, ਔਖੇ-ਸੌਖੇ ਮੈਟ੍ਰਿਕ ਕੀਤੀ। ਲਾਅ ਵੀ ਹੋ ਗਈ। ਇਕ ਟੀਚਰ ਨੇ ਆਪਣੇ ਭਾਈ ਦੇ ਕੋਲ ਭੇਜ ਦਿੱਤਾ। ਉਹ ਸਵੇਰੇ 3 ਵਜੇ ਦਫ਼ਤਰ ‘ਚ ਬੈਠ ਜਾਂਦੇ। ਮੈਂ ਸੋਚ ‘ਚ ਪੈ ਗਿਆ। ਵਕਾਲਤ ਕਰਾਂ ਜਾਂ ਨਾ। ਕੋਰਟ ਗਿਆ ਤਾਂ ਪਤਾ ਚਲਿਆ ਕਿ ਉਹ ਜਬਰਦਸਤ ਮੰਨੇ ਹੋਏ ਵਕੀਲ ਹਨ। ਸਬਕ ਸਿੱਖਿਆ ਕਿ ਕੁੱਝ ਬਣਨਾ ਹੈ ਤਾਂ ਕੰਮ ਕਰਨਾ ਪਵੇਗਾ। ਸੀਨੀਅਰ ਸਾਡੀ ਲਾਈਫ ਦਾ ਟਰਨਿੰਗ ਪੁਆਇੰਟ ਬਣੇ। ਵਕਾਲਤ ਦੀ ਮੈਰਾਥਨ ‘ਚ ਬਹੁਤ ਪੈਸਾ ਕਮਾਇਆ। ਫਿਰ ਜੱਜ ਬਣ ਗਿਆ। ਸੋਚਣ ਲੱਗਿਆ ਕਿ ਸਬ ਆਉਂਦਾ ਹੈ। ਅਬੋਹਰ ‘ਚ ਜਾਂਚ ਕਰਨ ਗਿਆ ਤਾਂ ਦੇਖਿਆ ਕਿ ਇਕ ਘਟੀਆ ਜਿਹਾ ਲੜਕਾ ਜੱਜ ਹੈ। ਫਾਇਲਾਂ ਦੇਖ ਕੇ ਡਾਂਟਿਆ। ਉਸ ਨੇ ਡਾਕੂਮੈਂਟਸ ਦਿਖਾਏ ਤਾਂ ਮੈਨੂੰ ਕਹਿਣਾ ਪਿਆ ਕਿ ਤੁਸੀਂ ਠੀਕ ਹੋ, ਮੈਂ ਗਲਤ ਹਾਂ। ਉਦੋਂ ਸਮਝਿਆ ਕਿ ਮੈਨੂੰ ਕੁਝ ਆਉਂਦਾ ਨਹੀਂ। ਕੰਮ ਕਰਨਾ ਪਵੇਗਾ। ਮੈਨੂੰ ਸਿਰਫ਼ ਆਪਣੇ ਫੀਲਡ ਦੀ ਜਾਣਕਾਰੀ ਸੀ। ਫਿਰ ਮੈਰਾਥਨ ਦੌੜਿਆ। ਜੋ ਨਹੀਂ ਆਉਂਦਾ ਸੀ, ਵਕੀਲਾਂ ਤੋਂ ਸਿੱਖਿਆ, ਜੱਜ ਤੋਂ ਚੀਫ਼ ਜਸਟਿਸ ਬਣੇ। ਉਥੋਂ ਸੁਪਰੀਮ ਕੋਰਟ ਆਫ਼ ਫਿਰ ਸੀਜੇਆਈ ਬਣ ਗਏ। ਚੀਫ਼ ਜਸਟਿਸ ਬਣ ਕੇ ਸੋਚਿਆ ਕਿ ਚਲੋ, ਹੁਣ ਗੱਲ ਖਤਮ। ਸਭ ਠੀਕ ਹੋ ਗਿਆ। ਪਰ ਦੇਖਿਆ ਕਿ ਇਥੇ ਤਾਂ ਲਟਕਦੇ ਕੇਸਾਂ ਦੀ ਬਹੁਤ ਲੰਮੀ ਦੌੜ ਹੈ। ਫਿਰ ਦੌੜ ਸ਼ੁਰੂ ਹੋ ਗਈ।
ਸਵਾਲ ਹੈ ਕਿ ਜੋ ਹੈ, ਸੋ ਹੈ। ਜਿੰਨਾ ਹੈ, ਸੋ ਹੈ। ਸਾਨੂੰ ਕੀ ਕਰਨਾ ਚਾਹੀਦਾ ਹੈ? ਕੋਈ ਵਿਦੇਸ਼ ਤੋਂ ਆ ਕੇ ਸਾਡੇ ਕੇਸ ਤਹਿ ਕਰੇਗਾ ਨਹੀਂ। ਸਾਨੂੰ ਹੀ ਕਰਨੇ ਹਨ। ਸੁਪਰੀਮ ਕੋਰਟ ‘ਚ ਮੈਂ ਹਮੇਸ਼ਾ ਛੁੱਟੀਆਂ ‘ਚ ਬੈਠਿਆ।
ਕੀ ਜੱਜ ਅਤੇ ਵਕੀਲ ਕੁਝ ਦਿਨ ਐਕਸਟਰਾ ਦੇ ਸਕਦੇ ਹਨ?ਕੀ ਇਸ ਮੈਰਾਥਨ ‘ਚ ਯੋਗਦਾਨ ਦੇ ਸਕਦੇ ਹਨ? ਅਸੀਂ ਸੁਪਰੀਮ ਕੋਰਟ ‘ਚ ਬੇਲ, ਐਂਟੀਸਪੇਟਰੀ ਬੇਲ, ਟਰਾਂਸਫਰ, ਰੇਂਟ ਮੈਟਰ, ਐਕਸੀਡੈਂਟ ਜਿਹੇ ਛੋਟੇ ਕੇਸ ਸਵੇਰੇ ਸਵੇਰੇ ਲਗਾਏ। ਹਰ ਬੈਂਚ ਘੰਟੇ ਭਰ ‘ਚ 10-10 ਕੇਸ ਨਿਪਟਾ ਦਿੰਦਾ। ਬਹੁਤੇ ਮੁੱਦੇ ਈਗੋ ਦੇ ਹੁੰਦੇ ਹਨ ਜੋ ਬੜੀ ਆਸਾਨੀ ਨਾਲ ਹੱਲ ਹੁੰਦੇ ਹਨ। ਸੁਪਰੀਮ ਕੋਰਟ ‘ਚ ਛੁੱਟੀਆਂ ‘ਚ ਤਿੰਨ ਸੰਵਿਧਾਨ ਪੀਠ ਬੈਠਣਗੇ। ਜ਼ਿੰਦਗੀ ਪ੍ਰਭਾਵਿਤ ਕਰਨ ਵਾਲੇ ਤਿੰਨ ਸੰਗੀਨ ਮੁੱਦੇ ਹਨ। ਇਕ ਹੈ ਤਿੰਨ ਤਲਾਕ, ਪਤਾ ਚਲੇਗਾ ਕਿ ਕਿਸਦਾ ਕੀ ਹੈ? ਹੱਕ ਹੈ ਵੀ ਜਾਂ ਨਹੀਂ? ਨਾਗਰਿਕਤਾ ਦਾ ਮੁੱਦਾ। ਲੱਖਾਂ ਬੰਗਲਾਦੇਸ਼ੀ ਨਹੀਂ ਜਾਣਦੇ ਕਿ ਭਾਰਤ ਦੇ ਨਾਗਰਿਕ ਵੀ ਹਨ ਜਾਂ ਨਹੀਂ। ਉਨ੍ਹਾਂ ਨੂੰ ਪਤਾ ਚਲੇਗਾ।
ਇਸ ‘ਚ ਸਭ ਦਾ ਯੋਗਦਾਨ ਚਾਹੀਦਾ ਹੈ। ਜਦੋਂ ਅਸੀਂ ਐਨਜੇਏਸੀ ਕੇਸ ਛੁੱਟੀਆਂ ‘ਚ ਨਿਪਟਾ ਸਕਦੇ ਹਾਂ ਤਾਂ ਹੋਰ ਕੀ ਨਹੀਂ ਹੋ ਸਕਦਾ। ਫੈਸਲਾ ਤੁਹਾਨੂੰ ਲੈਣਾ ਹੈ ਕਿ ਕੀ ਪੰਜ, ਸੱਤ, ਦਸ ਦਿਨ ਦੇ ਸਕਦੇ ਹੋ।
ਦਿਲ ਦੀ ਗੱਲ : ਇਕ ਜੱਜ ਛੁੱਟੀਆਂ ‘ਚ 5 ਦਿਨ ਕੰਮ ਕਰੇ, 125 ਕੇਸ ਖਤਮ ਹੋਣਗੇ
ਇਕ ਜੱਜ ਸਿਰਫ਼ ਪੰਜ ਦਿਨ ਛੁੱਟੀਆਂ ‘ਚ ਬੈਠੇ। ਅਜਿਹੇ ਕੇਸ ਲਓ, ਜਿਨ੍ਹਾਂ ‘ਚ ਦਿਮਾਗ ਬਹੁਤਾ ਨਹੀਂ ਲਗਦਾ ਪ੍ਰੰਤੂ ਰਾਹਤ ਬਹੁਤ ਮਿਲਦੀ ਹੈ। ਇਕ ਦਿਨ ‘ਚ ਇਕ ਜੱਜ 20-25 ਕੇਸ ਹੱਲ ਤਾਂ ਕਰ ਹੀ ਲਵੇਗਾ। ਯਾਨੀ ਕਿ ਪੰਜ ਦਿਨ ‘ਚ 100-125 ਕੇਸ ਖਤਮ ਹੋ ਜਾਣਗੇ। ਸਾਰੇ 85 ਜੱਜ ਬੈਠਣ ਤਾਂ ਨੌਂ ਹਜ਼ਾਰ ਕੇਸ ਨਿਪਟ ਜਾਣਗੇ। ਸੰਭਵ ਹੈ 20 ਹਜ਼ਾਰ, 30 ਹਜ਼ਾਰ ਹੋ ਜਾਣਗੇ। ਸਾਰੇ ਹਾਈ ਕੋਰਟ, ਲੋਅਰ ਕੋਰਟ ਅਤੇ ਸੁਪਰੀਮ ਕੋਰਟ ਵੀ ਅਜਿਹੇ ਕਰੇ ਤਾਂ ਲੱਖਾਂ ਕੇਸ ਹੱਲ ਹੋ ਜਾਣਗੇ।
84 ਹਜ਼ਾਰ ਤੋਂ ਜ਼ਿਆਦਾ ਸੁਪਰੀਮ ਕੋਰਟ ‘ਚ
39 ਲੱਖ ਕੇਸ ਹਾਈ ਕੋਰਟ ‘ਚ
3 ਕਰੋੜ ਕੇਸ ਲੋਅਰ ਕੋਰਟ ‘ਚ ਪੈਂਡਿੰਗ
ਅਮਰੀਕੀ ਸੁਪਰੀਮ ਕੋਰਟ ਦਾ ਜੱਜ ਹਰ ਸਾਲ 81 ਮਾਲਿਆਂ ‘ਤੇ ਜਦਕਿ ਭਾਰਤ ‘ਚ ਇਕ ਜੱਜ 2600 ਮਾਮਲਿਆਂ ‘ਤੇ ਫੈਸਲਾ ਦਿੰਦਾ ਹੈ।
ਕਿੰਨਾ ਸਮਾਂ ਮਿਲਦਾ ਹੈ ਸੁਣਵਾਈ ਦੇ ਲਈ ਜੱਜਾਂ ਨੂੰ
ੲ 5-6 ਮਿੰਟ ਮਿਲਦੇ ਹਨ ਹਾਈ ਕੋਰਟ ਦੇ ਜੱਜ ਨੂੰ ਇਕ ਮੁਕੱਦਮੇ ਦੇ ਲਈ। ੲ 150 ਸਕਿੰਟ ਮਿਲਦੇ ਹਨ ਸਭ ਤੋਂ ਬਿਜ਼ੀ ਜੱਜ ਨੂੰ, ੲ 15-16 ਮਿੰਟ ਮਿਲਦੇ ਹਨ ਸਭ ਤੋਂ ਘੱਟ ਬਿਜ਼ੀ ਜੱਜ ਨੂੰ।
2 ਮਿੰਟ ਮਿਲਦੇ ਹਨ ਕੋਲਕਾਤਾ ਹਾਈ ਕੋਰਟ ‘ਚ ਹਰ ਦਿਨ ਇਕ ਜੱਜ ਨੂੰ 1ਕੇਸ ਦੀ ਸੁਣਵਾਈ ਦੇ ਲਈ। 2-3 ਮਿੰਟ ਮਿਲਦੇ ਹਨ ਪਟਨਾ, ਹੈਦਰਾਬਾਦ, ਝਾਰਖੰਡ, ਗੁਜਰਾਤ ਦੇ ਜੱਜਾਂ ਨੂੰ ਹਰ ਦਿਨ ਇਕ ਕੇਸ ਦੀ ਸੁਣਵਾਈ ਦੇ ਲਈ।

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਲਈ ਖੋਲ੍ਹੇ

ਪਹਿਲੇ ਦਿਨ ਵੱਡੀ ਗਿਣਤੀ ਸਰਧਾਲੂਆਂ ਨੇ ਮੱਥਾ ਟੇਕਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਉੱਤਰਾਖੰਡ ’ਚ ਗੁਰਦੁਆਰਾ ਸ੍ਰੀ …