5 C
Toronto
Tuesday, November 25, 2025
spot_img
Homeਭਾਰਤ160 ਸਾਲ ਪਹਿਲਾਂ ਪੰਜਾਬ ਤੋਂ ਸ਼ਿਲਾਂਗ 'ਚ ਵਸਾਏ ਸਨ ਸਿੱਖ ਪਰਿਵਾਰ

160 ਸਾਲ ਪਹਿਲਾਂ ਪੰਜਾਬ ਤੋਂ ਸ਼ਿਲਾਂਗ ‘ਚ ਵਸਾਏ ਸਨ ਸਿੱਖ ਪਰਿਵਾਰ

ਸ਼ਿਲਾਂਗ : ਬ੍ਰਿਟਿਸ਼ ਸ਼ਾਸਕਾਂ ਨੇ ਕੋਈ 160 ਸਾਲ ਪਹਿਲਾਂ ਪੰਜਾਬ ਤੋਂ ਕਈ ਦਲਿਤ ਸਿੱਖ ਪਰਿਵਾਰਾਂ ਨੂੰ ਨਗਰ ਪਾਲਿਕਾ ਦਾ ਕੰਮ ਕਰਨ ਲਈ ਸ਼ਿਲਾਂਗ ਲਿਆ ਕੇ ਵਸਾਇਆ ਸੀ। ਸਿੱਖ ਭਾਈਚਾਰੇ ਦਾ ਆਰੋਪ ਹੈ ਕਿ ਇੰਨੇ ਸਾਲਾਂ ਵਿਚ ਉਨ੍ਹਾਂ ਦੇ ਇੱਥੇ ਰਹਿਣ ‘ਤੇ ਕੋਈ ਸਵਾਲ ਨਹੀਂ ਉਠਿਆ ਕਿਉਂਕਿ ਸਥਾਨਕ ਲੋਕਾਂ ਨੂੰ ਉਨ੍ਹਾਂ ਦੀ ਜ਼ਰੂਰਤ ਸੀ। ਹੁਣ ਉਨ੍ਹਾਂ ਕੋਲੋਂ ਇਹ ਕਾਲੋਨੀ ਜ਼ਬਰਦਸਤੀ ਖਾਲੀ ਕਰਵਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ। ਪਰ ਅਸੀਂ ਪੁਰਖਿਆਂ ਦੀ ਇਹ ਜ਼ਮੀਨ ਛੱਡ ਕਿੱਥੇ ਜਾਵਾਂਗੇ? ਇਸ ਭਾਈਚਾਰੇ ਦੇ ਕਈ ਵਿਅਕਤੀ ਇੱਥੇ ਕੱਚੇ ਟਾਇਲਟ ਸਾਫ ਕਰਨ ਦਾ ਕੰਮ ਕਰਦੇ ਸਨ। 80 ਦੇ ਦਹਾਕੇ ਵਿਚ ਇਹ ਪ੍ਰਥਾ ਬੰਦ ਹੋਣ ਤੋਂ ਬਾਅਦ ਹੀ ਸਾਡੇ ਭਾਈਚਾਰੇ ਨੂੰ ਇਥੋਂ ਹਟਾਉਣ ਦੀ ਆਵਾਜ਼ ਉਠਦੀ ਰਹੀ ਹੈ। ਸਥਾਨਕ ਲੋਕ ਪੰਜਾਬੀ ਲਾਈਨ ਨੂੰ ਸਵੀਪਰਜ਼ ਕਲੋਨੀ ਵੀ ਕਹਿੰਦੇ ਹਨ। ਖਾਸੀ ਲੋਕਾਂ ਦਾ ਕਹਿਣਾ ਹੈ ਕਿ ਇਹ ਪੂਰੀ ਕਾਲੋਨੀ ਗੈਰਕਾਨੂੰਨੀ ਹੈ। 70 ਦੇ ਦਹਾਕੇ ਵਿਚ ਜ਼ਿਲ੍ਹਾ ਅਧਿਕਾਰੀ ਨੇ ਇਸ ਕਾਲੋਨੀ ਵਿਚ ਰਹਿਣ ਵਾਲਿਆਂ ਨੂੰ ਹਟਾਉਣ ਦੇ ਹੁਕਮ ਦਿੱਤੇ ਸਨ, ਪਰ ਮੇਘਾਲਿਆ ਹਾਈਕੋਰਟ ਨੇ 1986 ਵਿਚ ਇਸ ਹੁਕਮ ‘ਤੇ ਰੋਕ ਲਗਾ ਦਿੱਤੀ ਸੀ। ਉਸ ਤੋਂ ਬਾਅਦ ਲਗਾਤਾਰ ਇਸ ਭਾਈਚਾਰੇ ਨੂੰ ਕਾਲੋਨੀ ਵਿਚੋਂ ਉਠਾਉਣ ਦੀ ਮੰਗ ਉਠਦੀ ਰਹੀ ਹੈ।
ਦੋ ਟੀਮਾਂ ਪਹੁੰਚੀਆਂ
ਜ਼ਮੀਨੀ ਹਾਲਤ ਦਾ ਬਿਉਰਾ ਲੈਣ ਲਈ ਅਮਰਿੰਦਰ ਸਿੰਘ ਨੇ ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿਚ ਚਾਰ ਮੈਂਬਰੀ ਟੀਮ ਨੂੰ ਸੋਮਵਾਰ ਨੂੰ ਸ਼ਿਲਾਂਗ ਭੇਜਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਦਿੱਲੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਵੀ ਐਤਵਾਰ ਨੂੰ ਇੱਥੇ ਪਹੁੰਚੇ। ਉਨ੍ਹਾਂ ਨੇ ਹਿੰਸਾ ਪ੍ਰਭਾਵਿਤ ਸਿੱਖ ਪਰਿਵਾਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੁੱਖ ਮੰਤਰੀ ਸੰਗਮਾ ਨਾਲ ਮੀਟਿੰਗ ਕੀਤੀ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇੱਥੇ ਆਪਣਾ ਇਕ ਵਫਦ ਭੇਜਿਆ।

RELATED ARTICLES
POPULAR POSTS