
ਨਵੀਂ ਦਿੱਲੀ/ਬਿਊਰੋ ਨਿਊਜ਼
ਘਰੇਲੂ ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਇੰਡੀਗੋ ਨੇ ਕੁਝ ਫੀਸਾਂ ਵਿੱਚ ਵਾਧਾ ਕੀਤਾ ਹੈ। ਏਅਰਲਾਈਨ ਨੇ ਇਨਫੈਂਟ ਫੀਸ ਵਿੱਚ 1,000 ਰੁਪਏ ਦਾ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਵਾਧੂ ਸਮਾਨ ਅਤੇ ਪ੍ਰਾਇਓਰਿਟੀ ਚੈੱਕ-ਇਨ ਤੇ ਬੋਰਡਿੰਗ ਦੀਆਂ ਫੀਸਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ।
ਇੰਡੀਗੋ ਨੇ ਘਰੇਲੂ ਉਡਾਣਾਂ ਵਿੱਚ ਇਨਫੈਂਟ ਫੀਸ 2,000 ਤੋਂ ਵਧਾ ਕੇ 3,000 ਕਰ ਦਿੱਤੀ ਹੈ। ਇਸਦਾ ਮਤਲਬ ਹੈ ਕਿ ਹੁਣ ਯਾਤਰੀਆਂ ਨੂੰ ਪਹਿਲਾਂ ਦੇ ਮੁਕਾਬਲੇ 1,000 ਰੁਪਏ ਵੱਧ ਇਨਫੈਂਟ ਫੀਸ ਦੇਣੀ ਪਵੇਗੀ। ਏਅਰਲਾਈਨ ਨੇ ਵਾਧੂ ਸਮਾਨ ਦੀ ਫੀਸ ਵਿੱਚ ਵੀ ਵਾਧਾ ਕੀਤਾ ਹੈ। ਇਹ ਫੀਸ 700 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵਧ ਕੇ 800 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।
ਇਹ ਸਾਰੀਆਂ ਨਵੀਆਂ ਫੀਸਾਂ ਟਿਕਟ ਕਿਰਾਏ ਤੋਂ ਇਲਾਵਾ ਵਸੂਲ ਕੀਤੀਆਂ ਜਾਣਗੀਆਂ। ਮਤਲਬ, ਜਿਹੜੇ ਯਾਤਰੀ ਇਨ੍ਹਾਂ ਸਹੂਲਤਾਂ ਦਾ ਲਾਭ ਲੈਣਗੇ, ਉਨ੍ਹਾਂ ਨੂੰ ਟਿਕਟ ਕਿਰਾਏ ਤੋਂ ਇਲਾਵਾ ਇਨ੍ਹਾਂ ਵਾਧੂ ਖਰਚਿਆਂ ਦਾ ਭੁਗਤਾਨ ਵੀ ਕਰਨਾ ਪਵੇਗਾ।

