15.9 C
Toronto
Friday, September 18, 2026
spot_img
HomeਕੈਨੇਡਾFrontਚਾਂਦੀ ਵਿੱਚ ਵੱਡੀ ਗਿਰਾਵਟ - ਉੱਚ ਪੱਧਰ ਤੋਂ ਹੁਣ 1 ਲੱਖ 90...

ਚਾਂਦੀ ਵਿੱਚ ਵੱਡੀ ਗਿਰਾਵਟ – ਉੱਚ ਪੱਧਰ ਤੋਂ ਹੁਣ 1 ਲੱਖ 90 ਹਜ਼ਾਰ ਰੁਪਏ ਹੋਈ ਸਸਤੀ

ਚਾਂਦੀ ਵਿੱਚ ਵੱਡੀ ਗਿਰਾਵਟ – ਉੱਚ ਪੱਧਰ ਤੋਂ ਹੁਣ 1 ਲੱਖ 90 ਹਜ਼ਾਰ ਰੁਪਏ ਹੋਈ ਸਸਤੀ
ਨਵੀਂ ਦਿੱਲੀ/ਬਿਊਰੋ ਨਿਊਜ਼
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਲੰਘੇ ਕੱਲ੍ਹ ਬਾਜ਼ਾਰ ਖੁੱਲ੍ਹਦੇ ਹੀ ਅਚਾਨਕ ਡਿੱਗ ਗਈਆਂ। ਮਲਟੀ ਕਮੋਡਿਟੀ ਐਕਸਚੇਂਜ (ਐਮ.ਸੀ.ਐਕਸ.) ’ਤੇ ਜਿਵੇਂ ਹੀ ਵਾਇਦਾ ਕਾਰੋਬਾਰ ਦੀ ਸ਼ੁਰੂਆਤ ਹੋਈ, ਦੋਵੇਂ ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ।
ਸੋਨੇ ਦੀ ਕੀਮਤ ਬੁੱਧਵਾਰ ਦੇ ਬੰਦ ਭਾਅ ਦੇ ਮੁਕਾਬਲੇ ਡਿੱਗ ਕੇ ਪ੍ਰਤੀ 10 ਗਰਾਮ 1 ਲੱਖ 50 ਹਜ਼ਾਰ ਰੁਪਏ ਦੇ ਪੱਧਰ ’ਤੇ ਆ ਗਈ। ਸੋਨੇ ਦੀ ਕੀਮਤ ਵਿੱਚ ਵੀ ਇੱਕੋ ਝਟਕੇ ਵਿੱਚ ਲਗਭਗ 2,000 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਉੱਥੇ ਚਾਂਦੀ ਦੀ ਕੀਮਤ ਵਿੱਚ 4,500 ਰੁਪਏ ਤੋਂ ਵੱਧ ਦੀ ਗਿਰਾਵਟ ਆਈ। ਇਸ ਕਾਰਨ ਚਾਂਦੀ ਆਪਣੀ ਸਭ ਤੋਂ ਉੱਚੀ ਕੀਮਤ (ਲਾਈਫ ਟਾਈਮ ਹਾਈ) ਤੋਂ ਹੁਣ ਕਰੀਬ 1 ਲੱਖ 90 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਸਸਤੀ ਹੋ ਗਈ ਹੈ।
ਮਲਟੀ ਕਮੋਡਿਟੀ ਐਕਸਚੇਂਜ ’ਤੇ ਕਮੋਡਿਟੀ ਬਾਜ਼ਾਰ ਵਿੱਚ ਕਾਰੋਬਾਰ ਸ਼ੁਰੂ ਹੁੰਦੇ ਹੀ ਚਾਂਦੀ ਦੀ ਕੀਮਤ ਵਿੱਚ ਸਭ ਤੋਂ ਤੇਜ਼ ਗਿਰਾਵਟ ਦੇਖਣ ਨੂੰ ਮਿਲੀ।  4 ਦਸੰਬਰ ਦੀ ਮਿਆਦ ਪੂਰੀ ਹੋਣ ਵਾਲੀ ਚਾਂਦੀ ਇੱਕੋ ਝਟਕੇ ਵਿੱਚ ਡਿੱਗ ਕੇ 2 ਲੱਖ 30 ਹਜ਼ਾਰ 221 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆ ਗਈ। ਇਸ ਤੋਂ ਪਿਛਲਾ ਚਾਂਦੀ 2 ਲੱਖ 34 ਹਜ਼ਾਰ 786 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ’ਤੇ ਬੰਦ ਹੋਈ ਸੀ। ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਚਾਂਦੀ ਦੀ ਕੀਮਤ ਵਿੱਚ ਇੱਕੋ ਝਟਕੇ ਵਿੱਚ 4565 ਪ੍ਰਤੀ ਕਿਲੋਗ੍ਰਾਮ ਦੀ ਕਮੀ ਆ ਗਈ।

RELATED ARTICLES
POPULAR POSTS