9.8 C
Toronto
Wednesday, April 15, 2026
spot_img
Homeਭਾਰਤਨਵੀਂ ਦਿੱਲੀ 'ਚ ਵਿਧਾਨ ਸਭਾ ਲਈ ਵੋਟਾਂ ਭਲਕੇ

ਨਵੀਂ ਦਿੱਲੀ ‘ਚ ਵਿਧਾਨ ਸਭਾ ਲਈ ਵੋਟਾਂ ਭਲਕੇ

ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਹੋਣ ਦੇ ਅਸਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਭਲਕੇ 8 ਫਰਵਰੀ ਨੂੰ ਨਵੀਂ ਦਿੱਲੀ ਵਿਚ ਵਿਧਾਨ ਸਭਾ ਲਈ ਵੋਟਾਂ ਪੈਣ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਲੰਘੇ ਕੱਲ੍ਹ ਸ਼ਾਮ ਨੂੰ ਚੋਣ ਪ੍ਰਚਾਰ ਵੀ ਸਮਾਪਤ ਹੋ ਗਿਆ ਸੀ। ਇਨ੍ਹਾਂ ਵੋਟਾਂ ਦੇ ਨਤੀਜੇ 11 ਫਰਵਰੀ ਨੂੰ ਆਉਣਗੇ। ਦਿੱਲੀ ਤੋਂ ਮਿਲ ਰਹੀ ਜਾਣਕਾਰੀ ਮੁਤਾਬਕ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਹੀ ਦੱਸਿਆ ਜਾ ਰਿਹਾ ਹੈ। ਕਾਂਗਰਸ ਪਾਰਟੀ ਤਾਂ ਮੁਕਾਬਲੇ ਤੋਂ ਬਾਹਰ ਹੀ ਦੱਸੀ ਜਾ ਰਹੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਦਿੱਲੀ ਦੇ ਚੋਣ ਨਤੀਜਿਆਂ ‘ਤੇ ਪੰਜਾਬ ਦੇ ਲੀਡਰਾਂ ਦੀਆਂ ਵੀ ਨਿਗਾਹਾਂ ਟਿੱਕੀਆਂ ਹੋਈਆਂ ਹਨ ਅਤੇ ਉਨ੍ਹਾਂ ਵੀ ਇਨ੍ਹਾਂ ਨਤੀਜਿਆਂ ਤੋਂ ਬਾਅਦ ਹੀ ਆਪਣੇ ਸਿਆਸੀ ਜੀਵਨ ਬਾਰੇ ਫੈਸਲੇ ਲੈਣੇ ਹਨ।

RELATED ARTICLES
POPULAR POSTS