ਅੰਮ੍ਰਿਤਸਰ : ਡੇਰਾ ਬਾਬਾ ਨਾਨਕ ਨੇੜਲੇ ਪਿੰਡ ਸਿੰਘਪੁਰਾ ਦੇ ਸਰਕਾਰੀ ਸਕੂਲ ਦੀਆਂ ਛੇ ਵਿਦਿਆਰਥਣਾਂ ‘ਤੇ ਦੋ ਲੜਕੇ ਤੇਜ਼ਾਬ ਸੁੱਟ ਕੇ ਫ਼ਰਾਰ ਹੋ ਗਏ। ਇਕ ਵਿਦਿਆਰਥਣ ਜ਼ਿਆਦਾ ਜ਼ਖ਼ਮੀ ਹੋਈ ਹੈ। ਜਾਣਕਾਰੀ ਮੁਤਾਬਕ 8ਵੀਂ ਦੀ ਵਿਦਿਆਰਥਣ ਪ੍ਰਭਜੋਤ ਕੌਰ ਜਦੋਂ ਛੁੱਟੀ ਮਗਰੋਂ ਹੋਰ ਵਿਦਿਆਰਥਣਾਂ ਨਾਲ ਘਰ ਪਰਤ ਰਹੀ ਸੀ ਤਾਂ ਲੜਕੇ ਅਚਨਚੇਤੀ ਆਏ ਅਤੇ ਤੇਜ਼ਾਬ ਸੁੱਟ ਕੇ ਫ਼ਰਾਰ ਹੋ ਗਏ। ਪ੍ਰਭਜੋਤ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਤੇਜ਼ਾਬ ਕਾਰਨ ਉਸ ਦੀ ਬਾਂਹ ਅਤੇ ਚਿਹਰੇ ‘ਤੇ ਜ਼ਖ਼ਮ ਆਏ ਹਨ। ਉਂਜ ਉਸ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਦੱਸੀ ਗਈ ਹੈ। ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਬੀ ਐਸ ਬੱਲ ਨੇ ਆਖਿਆ ਕਿ ਪੀੜਤ ਲੜਕੀ ਨੂੰ ਲੋੜ ਪੈਣ ‘ਤੇ ਪਲਾਸਟਿਕ ਸਰਜਰੀ ਵਾਰਡ ਵਿੱਚ ਤਬਦੀਲ ਕੀਤਾ ਜਾਵੇਗਾ। ਬਾਕੀ ਕੁੜੀਆਂ ‘ਤੇ ਵੀ ਤੇਜ਼ਾਬ ਡਿੱਗਣ ਕਾਰਨ ਉਨ੍ਹਾਂ ਦੇ ਮਾਮੂਲੀ ਜ਼ਖ਼ਮ ਆਏ ਹਨ ਅਤੇ ਉਨ੍ਹਾਂ ਨੂੰ ਡੇਰਾ ਬਾਬਾ ਨਾਨਕ ਦੇ ਹਸਪਤਾਲ ਵਿੱਚ ઠਦਾਖ਼ਲ ਕਰਾਇਆ ਗਿਆ ਹੈ। ઠਪ੍ਰਭਜੋਤ ਕੌਰ ਨੇ ਦੱਸਿਆ ਕਿ ਦੋ ਮੁੰਡੇ ਉਸ ਦੀ ਸਹੇਲੀ ਨੂੰ ਪਿਛਲੇ ਕਈ ਮਹੀਨਿਆਂ ਤੋਂ ਰੋਜ਼ ਤੰਗ ਕਰਦੇ ਆ ਰਹੇ ਸਨ। ਉਨ੍ਹਾਂ ਸਕੂਲ ਪ੍ਰਸ਼ਾਸਨ ਨੂੰ ਇਸ ਦੀ ਸ਼ਿਕਾਇਤ ਵੀ ਕੀਤੀ ਸੀ। ਪੀੜਤ ਕੁੜੀ ਦੀ ਮਾਂ ਗੁਰਜੀਤ ਕੌਰ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
Check Also
ਸ਼ੋ੍ਰਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 12 ਅਪ੍ਰੈਲ ਨੂੰ ਹੋਵੇਗੀ
ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ ਜਾਣਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੀ ਮੌਜੂਦਾ ਕਾਰਜਕਾਰੀ …