ਗੋ ਫਸਟ ਦੀਆਂ ਉਡਾਣਾਂ ਬੰਦ ਹੋਣ ਤੋਂ ਬਾਅਦ ਏਅਰ ਇੰਡੀਆ ਨੇ ਲਿਆ ਫੈਸਲਾ
ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਦੇ ਅੰਮਿ੍ਰਤਸਰ ਏਅਰ ਪੋਰਟ ਤੋਂ ਗੋ ਫਸਟ ਏਅਰਲਾਈਨਜ਼ ਦੀ ਮੁੰਬਈ ਦੇ ਲਈ ਦੋ ਉਡਾਣਾਂ ਬੰਦ ਹੋਣ ਜਾਣ ਤੋਂ ਬਾਅਦ ਹੁਣ ਏਅਰ ਇੰਡੀਆ ਨੇ ਨਵਾਂ ਕਦਮ ਚੁੱਕਿਆ ਹੈ। ਇਸੇ ਸਾਲ ਫਰਵਰੀ 2023 ’ਚ ਬੰਦ ਕੀਤੀ ਜਾ ਚੁੱਕੀ ਆਪਣੀ ਫਲਾਈਟ ਨੂੰ ਏਅਰ ਇੰਡੀਆ ਮੁੜ ਸ਼ੁਰੂ ਕਰਨ ਜਾ ਰਹੀ ਹੈ, ਜਿਸ ਲਈ ਏਅਰ ਇੰਡੀਆ ਨੇ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਏਅਰ ਇੰਡੀਆ ਨੇ ਇਸ ਫਲਾਈਟ ਦੇ ਸਮੇਂ ਨੂੰ ਟੂਰਿਜ਼ਮ ਅਤੇ ਵਪਾਰੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਚੁਣਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਫਲਾਈਟ 20 ਮਈ ਤੋਂ ਉਡਾਣ ਭਰੇਗੀ। ਏਅਰ ਇੰਡੀਆ ਦੀ ਇਹ ਫਲਾਈਟ ਅੰਮਿ੍ਰਤਸਰ ਤੋਂ ਰੋਜ਼ਾਨਾ ਰਾਤੀਂ 1.35 ਵਜੇ ਉਡਾਣ ਭਰੇਗੀ, ਜੋ ਸਵੇਰੇ 4 ਵਜ ਕੇ 20 ਮਿੰਟ ’ਤੇ ਮੁੰਬਈ ਪਹੁੰਚ ਜਾਵੇਗੀ। ਉਥੇ ਹੀ ਮੁੰਬਈ ਦੇ ਛਤਰਪਤੀ ਸ਼ਿਵਾਜੀ ਰਾਵ ਇੰਟਰਨੈਸ਼ਨਲ ਏਅਰਪੋਰਟ ਤੋਂ ਇਹ ਫਲਾਈਟ ਰਾਤੀਂ 10 ਵਜੇ ਉਡਾਣ ਭਰੇਗੀ ਜੋ 2 ਘੰਟੇ 35 ਮਿੰਟ ਦਾ ਸਫਰ ਤਹਿ ਕਰਨ ਤੋਂ ਬਾਅਦ 12 ਵਜ ਕੇ 55 ਮਿੰਟ ’ਤੇ ਅੰਮਿ੍ਰਤਸਰ ਏਅਰਪੋਰਟ ’ਤੇ ਪਹੁੰਚੇਗੀ।