ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ
ਚੰਡੀਗੜ੍ਹ/ਬਿਊਰੋ ਨਿਊਜ਼
ਆਵਾਜ਼-ਏ-ਪੰਜਾਬ ਵਿੱਚ ਸ਼ਾਮਲ ਹੋਏ ਵਿਧਾਇਕ ਪਰਗਟ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਦੀ ਮੁੱਢਲੀ ਮੈਂਬਰੀ ਤੋਂ ਅੱਜ ਅਸਤੀਫਾ ਦੇ ਦਿੱਤਾ ਹੈ। ਪਰਗਟ ਨੇ ਆਪਣਾ ਅਸਤੀਫਾ ਅਕਾਲੀ ਦਲ ਦੇ ਦਫਤਰੀ ਸਕੱਤਰ ਤਾਰਾ ਸਿੰਘ ਨੂੰ ਸੌਂਪਿਆ। ਇਸ ਦੌਰਾਨ ਪਰਗਟ ਸਿੰਘ ਤੇ ਬੈਂਸ ਭਰਾਵਾਂ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਅੱਜ ਭਲਕੇ ਭਾਜਪਾ ਤੋਂ ਅਸਤੀਫ਼ਾ ਦੇ ਸਕਦੇ ਹਨ । ਹਾਲਾਂਕਿ ਨਵਜੋਤ ਕੌਰ ਸਿੱਧੂ ਨੇ ਇਸ ਬਾਰੇ ਕਿਹਾ ਕਿ ਹਾਲੇ ਇਹ ਤੈਅ ਨਹੀਂ ਹੈ ਕਿ ਉਹ ਪਾਰਟੀ ਤੋਂ ਅਸਤੀਫਾ ਕਦੋਂ ਦੇਣਗੇ ਪਰ ਉਨ੍ਹਾਂ ਕਿਹਾ ਕਿ ਅਸਤੀਫ਼ਾ ਦੇਣ ਤੋਂ ਪਹਿਲਾਂ ਉਹ ਮੀਡੀਆ ਨੂੰ ਜਾਣਕਾਰੀ ਜ਼ਰੂਰ ਦੇਣਗੇ। ਅਕਾਲੀ ਦਲ ਤੋਂ ਅਸਤੀਫਾ ਦੇਣ ਮਗਰੋਂ ਪਰਗਟ ਸਿੰਘ ਵਿਧਾਨ ਸਭਾ ਸਦਨ ਵਿੱਚ ਆਪਣੀ ਸੀਟ ਤੋਂ ਉੱਠ ਕੇ ਬੈਂਸ ਭਰਾਵਾਂ ਨਾਲ ਜਾ ਕੇ ਬੈਠ ਗਏ। ਜਦਕਿ ਨਵਜੋਤ ਕੌਰ ਸਿੱਧੂ ਆਪਣੀ ਪੁਰਾਣੀ ਸੀਟ ‘ਤੇ ਹੀ ਬੈਠੇ ਰਹੇ।
Home / ਪੰਜਾਬ / ਵਿਧਾਨ ਸਭਾ ਦੇ ਚੱਲਦੇ ਸੈਸ਼ਨ ‘ਚ ਪਰਗਟ ਸਿੰਘ ਅਕਾਲੀ ਦਲ ਦੇ ਪਾਲੇ ‘ਚੋਂ ਉਠ ਬੈਂਸ ਭਰਾਵਾਂ ਨਾਲ ਜਾ ਬੈਠੇ
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …