14 C
Toronto
Friday, September 25, 2026
spot_img
Homeਪੰਜਾਬਧੀ ਦੀ ਇੱਜ਼ਤ ਬਚਾਉਂਦੇ ਪਿਤਾ ਨੂੰ ਮਾਰੀ ਗੋਲੀ

ਧੀ ਦੀ ਇੱਜ਼ਤ ਬਚਾਉਂਦੇ ਪਿਤਾ ਨੂੰ ਮਾਰੀ ਗੋਲੀ

ਧੀ ਦੀ ਇੱਜ਼ਤ ਬਚਾਉਂਦੇ ਪਿਤਾ ਨੂੰ ਮਾਰੀ ਗੋਲੀਲੋਕਾਂ ਵਲੋਂ ਕੁੱਟੇ ਇਕ ਮੁਲਜ਼ਮ ਨੇ ਦਮ ਤੋੜਿਆ
ਬਟਾਲਾ : ਬਟਾਲਾ ਨੇੜਲੇ ਪਿੰਡ ਹਰਦਾਨ ਵਿੱਚ ਦੋ ਨੌਜਵਾਨਾਂ ਨੇ ਇਕ ਕਿਸਾਨ ਦੇ ਘਰ ਵਿੱਚ ਦਾਖ਼ਲ ਹੋ ਕੇ ਉਸ ਦੀ ਧੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ। ਇਕ ਨੌਜਵਾਨ ਨੇ ਰੋਕਣ ਉਤੇ ਗੋਲੀਆਂ ਮਾਰ ਕੇ ਕਿਸਾਨ ਨੂੰ ਜ਼ਖ਼ਮੀ ਕਰ ਦਿੱਤਾ। ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਦੋਵੇਂ ਨੌਜਵਾਨਾਂ ਦੀ ਕੁੱਟਮਾਰ ਕੀਤੀ, ਜਿਸ ਕਾਰਨ ਇਕ ਨੌਜਵਾਨ ਦੀ ਹਸਪਤਾਲ ਲਿਜਾਂਦੇ ਸਮੇਂ ਰਾਹ ਵਿੱਚ ਮੌਤ ਹੋ ਗਈ ਅਤੇ ਦੂਜੇ ਨੂੰ ਗੰਭੀਰ ਹਾਲਤ ਵਿੱਚ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋਏ ਕਿਸਾਨ ਨੂੰ ਵੀ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਪਿੰਡ ਅਰਾਈਆਂਵਾਲ ਦੇ ਬਲਜੀਤ ਸਿੰਘ ਉਰਫ਼ ਬੱਲਾ ਵਜੋਂ ਹੋਈ ਹੈ ਜਦੋਂ ਕਿ ਗੰਭੀਰ ਜ਼ਖ਼ਮੀ ਨੌਜਵਾਨ ਤੇਜਿੰਦਰ ਸਿੰਘ ਵੀ ਇਸੇ ਪਿੰਡ ਦਾ ਹੈ।

RELATED ARTICLES
POPULAR POSTS