28.2 C
Toronto
Monday, August 10, 2026
spot_img
HomeਕੈਨੇਡਾFrontਮੱਧਕਾਲੀ ਚੋਣਾਂ ’ਚ ਡੋਨਾਲਡ ਟਰੰਪ ਦੀ ਹਾਰ ਦੀ 65 ਫੀਸਦੀ ਸੰਭਾਵਨਾ

ਮੱਧਕਾਲੀ ਚੋਣਾਂ ’ਚ ਡੋਨਾਲਡ ਟਰੰਪ ਦੀ ਹਾਰ ਦੀ 65 ਫੀਸਦੀ ਸੰਭਾਵਨਾ

ਮੱਧਕਾਲੀ ਚੋਣਾਂ ’ਚ ਡੋਨਾਲਡ ਟਰੰਪ ਦੀ ਹਾਰ ਦੀ 65 ਫੀਸਦੀ ਸੰਭਾਵਨਾ
ਆਉਂਦੇ ਨਵੰਬਰ ਮਹੀਨੇ ਹੋਣੀਆਂ ਹਨ ਅਮਰੀਕਾ ’ਚ ਮੱਧਕਾਲੀ ਚੋਣਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ’ਚ ਮੱਧਕਾਲੀ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਵਧਦੀਆਂ ਦਿਸ ਰਹੀਆਂ ਹਨ। ਇਸ ਸਬੰਧੀ ਇਕ ਸਰਵੇਖਣ ਦੇ ਮੁਤਾਬਕ ਦੱਸਿਆ ਗਿਆ ਹੈ ਕਿ ਚੋਣਾਂ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕ ਪਾਰਟੀ ਦੇ ਹਾਰਨ ਦੀ ਸੰਭਾਵਨਾ 65 ਫੀਸਦੀ ਤੱਕ ਹੈ। ਧਿਆਨ ਰਹੇ ਕਿ ਅਮਰੀਕਾ ਵਿਚ ਮੱਧਕਾਲੀ ਚੋਣਾਂ ਆਉਂਦੇ ਨਵੰਬਰ ਮਹੀਨੇ ਹੋਣੀਆਂ ਹਨ। ਮੱਧਕਾਲੀ ਚੋਣਾਂ ਟਰੰਪ ਦੇ ਚਾਰ ਸਾਲ ਦੇ ਕਾਰਜਕਾਲ ’ਚ ਹੋਣ ਵਾਲਾ ਇਹ ਇਕ ਵੱਡਾ ਇਮਤਿਹਾਨ ਹੈ। ਇਸ ਵਿਚ ਅਮਰੀਕੀ ਸੰਸਦ ਯਾਨੀ ਕਾਂਗਰਸ ਦੇ ਨਾਲ ਸੂਬਿਆਂ ਅਤੇ ਸਥਾਨਕ ਸਰਕਾਰਾਂ ਦੇ ਕਈ ਅਹਿਮ ਅਹੁਦਿਆਂ ਦੇ ਲਈ ਵੋਟਿੰਗ ਹੋਵੇਗੀ। ਰਿਪਬਲਿਕਨ ਅਤੇ ਡੈਮੋਕਰੇਟਿਕ ਪਾਰਟੀਆਂ ਦੇ ਕਰੀਬ 80 ਫੀਸਦੀ ਉਮੀਦਵਾਰ ਪਹਿਲਾਂ ਹੀ ਤੈਅ ਹੋ ਚੁੱਕੇ ਹਨ। ਮੱਧਕਾਲੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਹਾਰਦੀ ਹੈ ਤਾਂ ਵੀ ਟਰੰਪ ਰਾਸ਼ਟਰਪਤੀ ਬਣੇ ਰਹਿਣਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਟੈਰਿਫ, ਵੀਜ਼ਾ ਅਤੇ ਦੂਜੇ ਵੱਡੇ ਨੀਤੀਗਤ ਫੈਸਲਿਆਂ ਨੂੰ ਲਾਗੂ ਕਰਨ ਵਿਚ ਟਰੰਪ ਨੂੰ ਡੈਮੋਕਰੇਟਸ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਰੰਪ ਨੂੰ ਰਾਸ਼ਟਰਪਤੀ ਅਹੁਦੇ ਦੇ ਕਾਰਜਕਾਲ ਦੇ ਬਾਕੀ ਦੋ ਸਾਲਾਂ ’ਚ ਕਾਂਗਰਸ ਨਾਲ ਜ਼ਿਆਦਾ ਤਾਲਮੇਲ ਬਣਾ ਕੇ ਚੱਲਣਾ ਪਵੇਗਾ।

RELATED ARTICLES
POPULAR POSTS