20.4 C
Toronto
Thursday, July 30, 2026
spot_img
Homeਭਾਰਤਮੱਧ ਪ੍ਰਦੇਸ਼ ਦਾ ਸਿਆਸੀ ਡਰਾਮਾ ਅਜੇ ਵੀ ਜਾਰੀ

ਮੱਧ ਪ੍ਰਦੇਸ਼ ਦਾ ਸਿਆਸੀ ਡਰਾਮਾ ਅਜੇ ਵੀ ਜਾਰੀ

16 ਬਾਗੀ ਵਿਧਾਇਕਾਂ ਨੇ ਸਪੀਕਰ ਨੂੂੰ ਕਿਹਾ -ਸਾਡੇ ਅਸਤੀਫੇ ਮਨਜੂਰ ਕਰੋ
ਨਵੀਂ ਦਿੱਲੀ/ਬਿਊਰੋ ਨਿਊਜ਼
ਮੱਧ ਪ੍ਰਦੇਸ਼ ਵਿਚ ਚੱਲ ਰਿਹਾ ਸਿਆਸੀ ਡਰਾਮਾ ਅਜੇ ਵੀ ਜਾਰੀ ਹੈ ਅਤੇ ਭਾਜਪਾ ਵਲੋਂ ਕਾਂਗਰਸ ਦੀ ਕਮਲ ਨਾਥ ਸਰਕਾਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਸ ਦੇ ਚੱਲਦਿਆਂ ਭਾਜਪਾ ਵਲੋਂ ਫਲੋਰ ਟੈਸਟ ਦੀ ਮੰਗ ‘ਤੇ ਸੁਪਰੀਮ ਕੋਰਟ ‘ਚ ਅੱਜ ਕਰੀਬ 4 ਘੰਟੇ ਤੱਕ ਸੁਣਵਾਈ ਹੋਈ। ਇਸ ਮੌਕੇ ਕਾਂਗਰਸ, ਭਾਜਪਾ, ਰਾਜਪਾਲ, ਸਪੀਕਰ ਅਤੇ ਬਾਗੀ ਵਿਧਾਇਕਾਂ ਦੇ 5 ਵਕੀਲਾਂ ਨੇ ਦਲੀਲਾਂ ਪੇਸ਼ ਕੀਤੀਆਂ। ਕਾਂਗਰਸ ਦਾ ਕਹਿਣਾ ਸੀ ਕਿ ਬਾਗੀ ਵਿਧਾਇਕਾਂ ਦੇ ਅਸਤੀਫਿਆਂ ਪਿੱਛੇ ਭਾਜਪਾ ਦੀ ਸਾਜਿਸ਼ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਦੇ ਚੱਲਦਿਆਂ 16 ਬਾਗੀ ਵਿਧਾਇਕਾਂ ਨੇ ਸਪੀਕਰ ਨੂੰ ਕਿਹਾ ਕਿ ਸਾਡੇ ਅਸਤੀਫੇ ਮਨਜੂਰ ਹੋਣੇ ਚਾਹੀਦੇ ਹਨ।

RELATED ARTICLES
POPULAR POSTS