ਕਲਾਕਾਰਾਂ ਵਲੋਂ ਦੁੱਖ ਦਾ ਪ੍ਰਗਟਾਵਾ
ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼
ਪ੍ਰਸਿੱਧ ਪੰਜਾਬੀ ਗਾਇਕ ਕਰਤਾਰ ਰਮਲਾ ਦਾ ਅੱਜ ਦਿਹਾਂਤ ਹੋ ਗਿਆ। ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜੋ ਜਾਨਲੇਵਾ ਸਾਬਤ ਹੋਇਆ। ਪੰਜਾਬੀ ਗਾਇਕੀ ਵਿਚ ਉਨ੍ਹਾਂ ਚੰਗਾ ਨਾਮਣਾ ਖੱਟਿਆ ਅਤੇ ਕਈ ਦਹਾਕਿਆਂ ਤੋਂ ਅਜੇ ਵੀ ਕਰਤਾਰ ਰਮਲਾ ਆਪਣੇ ਚਹੇਤਿਆਂ ਵਿਚ ਮਕਬੂਲ ਸਨ। ਇਸ ਸਮੇਂ ਪਰਿਵਾਰ ਸਮੇਤ ਫ਼ਰੀਦਕੋਟ ਵਿਖੇ ਰਹਿ ਰਹੇ ਕਰਤਾਰ ਰਮਲੇ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਵਿਚ ਸੋਗ ਦੀ ਲਹਿਰ ਫੈਲ ਗਈ। ਰਮਲਾ ਦੀ ਉਮਰ ਕਰੀਬ 73 ਸਾਲ ਸੀ। ਰਮਲਾ ਨੇ ਕਈ ਪ੍ਰਸਿੱਧ ਗਾਣਿਆਂ ਕਰਕੇ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕੀਤਾ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ ਮੰਨਿਆ ਜਾ ਰਿਹਾ ਹੈ ਅਤੇ ਵੱਖ-ਵੱਖ ਕਲਾਕਾਰਾਂ ਨੇ ਗਹਿਰਾ ਦੁੱਖ ਵੀ ਪ੍ਰਗਟ ਕੀਤਾ ਹੈ।