9.5 C
Toronto
Saturday, October 10, 2026
spot_img
Homeਭਾਰਤਕਾਂਗਰਸ ਪਾਰਟੀ ਨੇ ਮਨਾਇਆ ਸਥਾਪਨਾ ਦਿਵਸ

ਕਾਂਗਰਸ ਪਾਰਟੀ ਨੇ ਮਨਾਇਆ ਸਥਾਪਨਾ ਦਿਵਸ

ਕਾਂਗਰਸ ਪਾਰਟੀ ਨੇ ਮਨਾਇਆ ਸਥਾਪਨਾ ਦਿਵਸਰਾਹੁਲ ਦੇ ਵਿਦੇਸ਼ ਜਾਣ ‘ਤੇ ਵਿਰੋਧੀਆਂ ਨੇ ਲਈ ਚੁਟਕੀ
ਨਵੀਂ ਦਿੱਲੀ, ਬਿਊਰੋ ਨਿਊਜ਼
ਕਾਂਗਰਸ ਪਾਰਟੀ ਨੇ ਅੱਜ ਆਪਣਾ 136ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਰਾਹੁਲ ਗਾਂਧੀ ਵਿਦੇਸ਼ ਵਿਚ ਹੋਣ ‘ਤੇ ਭਾਜਪਾ ਨੇ ਚੁਟਕੀ ਲਈ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵ ਰਾਜ ਚੌਹਾਨ ਨੇ ਸ਼ੋਸ਼ਲ ਮੀਡੀਆ ‘ਤੇ ਕਿਹਾ ਕਿ ਕਾਂਗਰਸ ਆਪਣਾ ਸਥਾਪਨਾ ਦਿਵਸ ਮਨਾ ਰਹੀ ਹੈ ਅਤੇ ਰਾਹੁਲ ਜੀ ਨੌਂ ਦੋ ਗਿਆਰਾਂ ਹੋ ਗਏ ਹਨ। ਭਾਜਪਾ ਦੇ ਹਮਲਾਵਰ ਰੁਖ ਨੂੰ ਦੇਖਦਿਆਂ ਕਾਂਗਰਸ ਨੂੰ ਸਫਾਈ ਦੇਣੀ ਪਈ। ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੀ ਨਾਨੀ ਨੂੰ ਮਿਲਣ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਘਟੀਆ ਰਾਜਨੀਤੀ ਕਰ ਰਹੀ ਹੈ। ਧਿਆਨ ਰਹੇ ਕਿ ਕਾਂਗਰਸ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਦਿੱਲੀ ਸਥਿਤ ਕਾਂਗਰਸ ਹੈਡਕੁਆਰਟਰ ਵਿੱਚ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਝੰਡਾ ਲਹਿਰਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ, ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ, ਕੇਸੀ ਵੇਣੂਗੋਪਾਲ, ਪਵਨ ਕੁਮਾਰ ਬਾਂਸਲ, ਰਾਜੀਵ ਸ਼ੁਕਲਾ ਆਦਿ ਆਗੂ ਹਾਜ਼ਰ ਸਨ।

RELATED ARTICLES

POPULAR POSTS