ਸਿਹਤ ਮੰਤਰੀ ਬੋਲੇ, ਚੰਗਾ ਹੁੰਗਾਰਾ ਮਿਲਿਆ
ਚੰਡੀਗੜ੍ਹ, ਬਿਊਰੋ ਨਿਊਜ਼
ਕਰੋਨਾ ਵਾਇਰਸ ਦੇ ਟੀਕਾਕਰਨ ਤੋਂ ਪਹਿਲਾਂ ਹੋਣ ਵਾਲਾ ਟਰਾਇਲ ਅੱਜ ਪੰਜਾਬ ਸਮੇਤ ਚਾਰ ਰਾਜਾਂ ਵਿਚ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਨਵਾਂਸ਼ਹਿਰ ਅਤੇ ਲੁਧਿਆਣਾ ਵਿਚ ਕੋਵਿਡ 19 ਵੈਕਸੀਨ ਲਈ ਇਹ ਟਰਾਇਲ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਟਰਾਇਲ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਲਗਭਗ ਇਕ ਲੱਖ ਤੋਂ ਜ਼ਿਆਦਾ ਸਿਹਤ ਕਰਮਚਾਰੀਆਂ ਦਾ ਡਾਟਾ ਹੈ, ਜਿਨ੍ਹਾਂ ਨੂੰ ਇਸ ਟੀਕਾਕਰਨ ਵਿਚ ਪਹਿਲ ਮਿਲੇਗੀ। ਇਸੇ ਦੌਰਾਨ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਦੀ ਨੋਡਲ ਅਫ਼ਸਰ ਡਾ. ਅਨੁਰਾਗ ਚੌਧਰੀ ਨੇ ਕਿਹਾ ਕਿ ਹਸਪਤਾਲ ‘ਚ ਕੋਵਿਡ-19 ਟੀਕਾਕਰਨ ਕਰਨ ਲਈ ਜੋ ਡੰਮੀ ਅਭਿਆਸ ਕੀਤਾ ਗਿਆ ਹੈ, ਸਫਲ ਰਿਹਾ ਹੈ। ਅੱਜ ਜਿਹੜੇ ਹੋਰ ਸੂਬਿਆਂ ਵਿਚ ਵੈਕਸੀਨ ਦਾ ਟਰਾਇਲ ਸ਼ੁਰੂ ਹੋਇਆ ਹੈ, ਉਨ੍ਹਾਂ ਵਿਚ ਅਸਾਮ, ਆਂਧਰਾ ਪ੍ਰਦੇਸ਼ ਅਤੇ ਗੁਜਰਾਤ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੀ ਯੋਜਨਾ ਅਨੁਸਾਰ ਵਾਸਤਵਿਕ ਵੈਕਸੀਨੇਸ਼ਨ ਅਗਲੇ ਮਹੀਨੇ ਜਨਵਰੀ ਵਿਚ ਸ਼ੁਰੂ ਹੋ ਸਕਦਾ ਹੈ।
Check Also
ਦਿਲਜੀਤ ਦੋਸਾਂਝ ਦੇ ਹੱਕ ’ਚ ਗਰਜੇ ਭਗਵੰਤ ਮਾਨ
ਕਿਹਾ : ਦਿਲਜੀਤ ਵਰਗੇ ਕਲਾਕਾਰਾਂ ਦਾ ਕਰਨਾ ਚਾਹੀਦੈ ਸਨਮਾਨ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …