7.2 C
Toronto
Sunday, November 23, 2025
spot_img
Homeਪੰਜਾਬਨਵਜੋਤ ਸਿੱਧੂ ਦੀ ਪਾਕਿ 'ਚ ਬੱਲੇ-ਬੱਲੇ

ਨਵਜੋਤ ਸਿੱਧੂ ਦੀ ਪਾਕਿ ‘ਚ ਬੱਲੇ-ਬੱਲੇ

ਪੰਜਾਬੀ ‘ਚ ਦਿੱਤਾ ਭਾਸ਼ਣ, ਹਰ ਬਿਆਨ ਤੋਂ ਬਾਅਦ ਗੂੰਜੀਆਂ ਤਾੜੀਆਂ
ਚੰਡੀਗੜ੍ਹ/ਬਿਊਰੋ ਨਿਊਜ਼
ਨਵਜੋਤ ਸਿੰਘ ਸਿੱਧੂ ਨੇ ਅੱਜ ਪਾਕਿਸਤਾਨ ਵਿਚ ਪਿਆਰ ਅਤੇ ਦੋਸਤੀ ਦਾ ਸੁਨੇਹਾ ਦੇ ਕੇ ਸਾਰਿਆਂ ਦਾ ਦਿਲ ਮੋਹ ਲਿਆ। ਧਿਆਨ ਰਹੇ ਕਿ ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਹੋਏ ਸਮਾਗਮ ਵਿਚ ਨਵਜੋਤ ਸਿੱਧੂ ਵੀ ਪਾਕਿਸਤਾਨ ਪਹੁੰਚੇ ਹਨ। ਸਿੱਧੂ ਦੇ ਇੱਕ-ਇੱਕ ਬਿਆਨ ‘ਤੇ ਹਾਜ਼ਰ ਲੋਕਾਂ ਨੇ ਤਾੜੀਆਂ ਵਜਾ ਕੇ ਸਵਾਗਤ ਕੀਤਾ। ਸਿੱਧੂ ਨੂੰ ਸਭ ਤੋਂ ਪਹਿਲਾਂ ਬੋਲਣ ਦਾ ਮੌਕਾ ਦਿੱਤਾ ਗਿਆ ਅਤੇ ਉਨ੍ਹਾਂ ਨੇ ਪੂਰਾ ਭਾਸ਼ਣ ਪੰਜਾਬੀ ਵਿੱਚ ਦਿੱਤਾ। ਸਿੱਧੂ ਨੇ ਕਿਹਾ, ”ਹਿੰਦੁਸਤਾਨ ਜੀਵੇ, ਪਾਕਿਸਤਾਨ ਜੀਵੇ।” ਉਨ੍ਹਾਂ ਇਹ ਵੀ ਕਿਹਾ ਕਿ, ”ਮੈਨੂੰ ਕੋਈ ਡਰ ਨਹੀਂ, ਮੇਰਾ ਯਾਰ ਇਮਰਾਨ ਜੀਵੇ।” ਜ਼ਿਕਰਯੋਗ ਹੈ ਕਿ ਸਿੱਧੂ ਦੇ ਸਵਾਗਤ ਲਈ ਪਾਕਿਸਤਾਨ ਵਿਚ ਬੈਨਰ ਆਦਿ ਵੀ ਲੱਗੇ ਹੋਏ ਸਨ ਅਤੇ ਲੋਕਾਂ ਨੇ ਸਿੱਧੂ ਨਾਲ ਸੈਲਫੀਆਂ ਵੀ ਲਈਆਂ।
ਨਵਜੋਤ ਸਿੱਧੂ ਨੇ ਇਮਰਾਨ ਦੀ ਤਾਰੀਫ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਆਪਣੀ ਸੋਚ ਬਦਲਣੀ ਪਵੇਗੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਤੇ ਇਮਰਾਨ ਖਾਨ ਨੇ ਪੁੰਨ ਦਾ ਕੰਮ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਧਰਮ ਨੂੰ ਰਾਜਨੀਤੀ ਤੇ ਅੱਤਵਾਦ ਨਾਲ ਨਾ ਜੋੜਿਆ ਜਾਵੇ। ਸਿੱਧੂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਲੋਕਾਂ ਦੇ ਦਿਲਾਂ ਨੂੰ ਜੋੜੇਗਾ ਪਾਕਿਸਤਾਨ ਦੇ ਇਸ ਕਰਮ ਨੂੰ ਇਤਿਹਾਸ ਵਿਚ ਲਿਖਿਆ ਜਾਵੇਗਾ। ਇਹ ਲਾਂਘਾ ਅਗਲੇ ਸਾਲ ਨਵੰਬਰ ਵਿਚ ਖੋਲ੍ਹਿਆ ਜਾਵੇਗਾ।

RELATED ARTICLES
POPULAR POSTS