ਬਾਦਲ ਘੜਿਆਲੀ ਅੱਥਰੂ ਵਹਾ ਕੇ ਲੋਕਾਂ ਨੂੰ ਬੇਵਕੂਫ ਨਾ ਬਣਾਉਣ
ਚੰਡੀਗੜ੍ਹ/ਬਿਊਰੋ ਨਿਊਜ਼
ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਪਰ ਪੰਜਾਬ ਦੇ ਲੋਕਾਂ ਦੇ ਹਿੱਤ ਵੇਚ ਕੇ ਹੁਣ ਘੜਿਆਲੀ ਅੱਥਰੂ ਵਹਾਉਣ ਦਾ ਦੋਸ਼ ਲਗਾਇਆ ਹੈ। ਪੰਜਾਬੀ ਸੂਬੇ ਦੀ ਗੋਲਡਨ ਜੁਬਲੀ ਦੇ ਜਸ਼ਨ ਸਬੰਧੀ ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਤੁਹਾਡੇ ਘੜਿਆਲੀ ਅੱਥਰੂ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਨਹੀਂ ਬਣਾ ਸਕਦੇ ਹਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਸਾਰੇ ਐਸ.ਵਾਈ.ਐਲ ਵਿਵਾਦ ਦੌਰਾਨ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਤੋਂ ਬਾਅਦ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਂਦੀਆਂ ਦੇਖ ਬਾਦਲ ਹੁਣ ਮੁੱਦੇ ‘ਤੇ ਦੋਹਰੀਆਂ ਗੱਲਾਂ ਕਰਨ ਦਾ ਪਾਖੰਡ ਕਰ ਰਹੇ ਹਨ।
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਤੇ ਸ੍ਰੋਮਣੀ ਅਕਾਲੀ ਦਲ ਵੱਲੋਂ 1984 ਕਤਲੇਆਮ ਦਾ ਮੁੱਦਾ ਚੁੱਕ ਕੇ ਸਿੱਖਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕੀਤੇ ਜਾਣ ਦੀ ਕੈਪਟਨ ਅਮਰਿੰਦਰ ਨੇ ਨਿੰਦਾ ਕੀਤੀ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਅਕਾਲੀਆਂ ਦਾ ਸਿਰਫ ਚੋਣਾਂ ਵੇਲੇ ਇਹ ਮੁੱਦਾ ਚੁੱਕਣ ਤੇ ਬਾਅਦ ਵਿਚ ਇਸ ਨੂੰ ਭੁੱਲ ਜਾਣ ਦਾ ਇਤਿਹਾਸ ਰਿਹਾ ਹੈ।
Check Also
ਕਿਸਾਨ ਆਗੂਆਂ ਦੀ ਬੈਠਕ ਰਹੀ ਬੇਨਤੀਜਾ ਅਤੇ ਅਗਲੇ ਗੇੜ ਦੀ ਬੈਠਕ 18 ਨੂੰ
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਚਲਦੀ ਬੈਠਕ ’ਚੋਂ ਉੱਠ ਕੇ ਚਲੇ ਗਏ ਪਟਿਆਲਾ/ਬਿਊਰੋ ਨਿਊਜ਼ ਸੰਯੁਕਤ …