Breaking News
Home / ਭਾਰਤ / ਸੀ.ਬੀ.ਐਸ.ਈ. ਨੇ 10ਵੀਂ ਜਮਾਤ ਦੇ ਨਤੀਜੇ ਐਲਾਨੇ

ਸੀ.ਬੀ.ਐਸ.ਈ. ਨੇ 10ਵੀਂ ਜਮਾਤ ਦੇ ਨਤੀਜੇ ਐਲਾਨੇ

4 ਬੱਚਿਆਂ ਨੇ ਬਰਾਬਰ 500 ਵਿਚੋਂ ਲਏ 499 ਨੰਬਰ
ਨਵੀਂ ਦਿੱਲੀ/ਬਿਊਰੋ ਨਿਊਜ਼
ਸੀ.ਬੀ.ਐਸ.ਈ. ਨੇ ਦਸਵੀਂ ਦੇ ਨਤੀਜਿਆਂ ਦਾ ਅੱਜ ਐਲਾਨ ਕਰ ਦਿੱਤਾ। ਜਾਰੀ ਕੀਤੇ ਗਏ 10ਵੀਂ ਦੇ ਨਤੀਜਿਆਂ ਵਿਚ ਹਰਿਆਣਾ ਦੇ ਗੁੜਗਾਓਂ ਤੋਂ ਪਰਖਰ ਮਿੱਤਲ, ਉਤਰ ਪ੍ਰਦੇਸ਼ ਦੇ ਬਿਜਨੌਰ ਤੋਂ ਰਿਮਜ਼ਿਮ ਅਗਰਵਾਲ ਤੇ ਸ਼ਾਮਲੀ ਤੋਂ ਨੰਦਨੀ ਗਰਗ ਅਤੇ ਕੇਰਲ ਦੇ ਕੋਚੀ ਤੋਂ ਸ਼੍ਰੀ ਲਕਸ਼ਮੀ ਨੇ 500 ਵਿਚੋਂ 499 ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਇਸ ਵਾਰ ਸੀ.ਬੀ.ਐਸ.ਈ. ਦੀ 10ਵੀਂ ਦੀ ਪ੍ਰੀਖਿਆ ਵਿਚੋਂ 86.70 ਫ਼ੀਸਦੀ ਵਿਦਿਆਰਥੀ ਪਾਸ ਹੋਏ। ਕੁੜੀਆਂ ਦਾ ਪਾਸ ਫ਼ੀਸਦੀ 88.67 ਜਦਕਿ ਮੁੰਡਿਆਂ ਦਾ 85.32 ਹੈ। ਇਸ ਸਾਲ 27,476 ਵਿਦਿਆਰਥੀ ਅਜਿਹੇ ਹਨ ਜਿਨ੍ਹਾਂ 95 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …