19.2 C
Toronto
Tuesday, October 7, 2025
spot_img
Homeਪੰਜਾਬਜ਼ੀਰਕਪੁਰ 'ਚ ਢਹਿ ਢੇਰੀ ਹੋਈ ਇਮਾਰਤ ਦੀ ਸਿੱਧੂ ਨੇ ਕਰਵਾਈ ਜਾਂਚ

ਜ਼ੀਰਕਪੁਰ ‘ਚ ਢਹਿ ਢੇਰੀ ਹੋਈ ਇਮਾਰਤ ਦੀ ਸਿੱਧੂ ਨੇ ਕਰਵਾਈ ਜਾਂਚ

ਅਣਗਹਿਲੀ ਵਰਤਣ ਵਾਲੇ ਸੁਪਰਡੈਂਟ ਸਮੇਤ ਤਿੰਨ ਅਧਿਕਾਰੀ ਮੁਅੱਤਲ
ਚੰਡੀਗੜ੍ਹ/ਬਿਊਰੋ ਨਿਊਜ਼
ਜ਼ੀਰਕਪੁਰ ਵਿੱਚ ਇੱਕ ਇਮਾਰਤ ਢਹਿਢੇਰੀ ਹੋ ਜਾਣ ਤੋਂ ਬਾਅਦ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਬੰਧਤ ਸੁਪਰਡੈਂਟ ਬਲਵਿੰਦਰ ਸਿੰਘ, ਜੂਨੀਅਰ ਇੰਜਨੀਅਰ ਰਾਜੀਵ ਕੁਮਾਰ ਤੇ ਅਨਿਲ ਸ਼ਰਮਾ ਨੂੰ ਕੰਮ ਵਿੱਚ ਅਣਗਹਿਲੀ ਵਰਤਣ ਦੇ ਇਲਜ਼ਾਮ ਹੇਠ ਮੁਅੱਤਲ ਕਰ ਦਿੱਤਾ ਹੈ। ਲੰਘੀ 13 ਅਪ੍ਰੈਲ ਨੂੰ ਜ਼ੀਰਕਪੁਰ ਦੇ ਪੀਰ ਮੁਛੱਲਾ ਇਲਾਕੇ ਵਿੱਚ ਇੰਪੀਰੀਅਲ ਗਾਰਡਨਜ਼ ਸੁਸਾਇਟੀ ਵਿੱਚ ਇਕ ਇਮਾਰਤ ਡਿੱਗ ਗਈ ਸੀ। ਸਿੱਧੂ ਨੇ ਡੇਰਾਬੱਸੀ ਦੇ ਐਸਡੀਐਮ ਤੇ ਪੰਜਾਬ ਇੰਜਨੀਅਰਿੰਗ ਕਾਲਜ ਦੇ ਮਾਹਰਾਂ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਜਾਂਚ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਉਸਾਰੀਕਰਤਾ ਨੇ ਨਿਰਮਾਣ ਦੌਰਾਨ ਕਈ ਕਮੀਆਂ ਛੱਡ ਦਿੱਤੀਆਂ ਸਨ।

RELATED ARTICLES
POPULAR POSTS