0 C
Toronto
Friday, February 27, 2026
spot_img
Homeਭਾਰਤਰਾਕੇਸ਼ ਟਿਕੈਤ ਦਾ ਮਹਾ ਪੰਚਾਇਤ ਦੌਰਾਨ ਦਾਅਵਾ

ਰਾਕੇਸ਼ ਟਿਕੈਤ ਦਾ ਮਹਾ ਪੰਚਾਇਤ ਦੌਰਾਨ ਦਾਅਵਾ

ਕਿਹਾ, ਕਿਸਾਨ ਅੰਦੋਲਨ ਲੰਬੇ ਸਮੇਂ ਤੱਕ ਚੱਲੇਗਾ
ਕੁਰੂਕਸ਼ੇਤਰ, ਬਿਊਰੋ ਨਿਊਜ਼
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੁਰੂਕਸ਼ੇਤਰ ਵਿੱਚ ਆਯੋਜਿਤ ਮਹਾ ਪੰਚਾਇਤ ਦੌਰਾਨ ਕਿਹਾ ਕਿ ਇਹ ਅੰਦੋਲਨ ਲੰਬੇ ਸਮੇਂ ਤੱਕ ਚੱਲੇਗਾ ਅਤੇ ਮੋਦੀ ਸਰਕਾਰ ਨੂੰ 2 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦਿੱਲੀ ਤੋਂ ਵਾਪਸ ਨਹੀਂ ਆ ਰਹੇ ਜਿਹੜੇ ਸਾਢੇ ਤਿੰਨ ਲੱਖ ਟਰੈਕਟਰ ਗਏ ਸਨ ਸਿਰਫ ਉਹ ਵਾਪਸ ਆ ਰਹੇ ਸਨ। ਸਰਕਾਰ ਨੂੰ ਇਸ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ ਕਿ ਕਿਸਾਨ ਵਾਪਸ ਚਲੇ ਜਾਣਗੇ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਅੰਦੋਲਨਕਾਰੀ ਹਾਂ, ਜੁਮਲੇਬਾਜ਼ ਨਹੀਂ। ਐਮ ਐਸ ਪੀ ‘ਤੇ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਸੰਘਰਸ਼ ਬੰਦ ਕਰਨ ਦੀ ਅਪੀਲ ਵੀ ਕੀਤੀ ਸੀ ਅਤੇ ਗੱਲਬਾਤ ਲਈ ਮੁੜ ਸੱਦਾ ਦਿੱਤਾ ਸੀ।

RELATED ARTICLES
POPULAR POSTS