Breaking News
Home / ਭਾਰਤ / ਗੋਆ ਦੀ ਅਦਾਲਤ ਤਰੁਣ ਤੇਜਪਾਲ ਦੇ ਮਾਮਲੇ ’ਚ 21 ਮਈ ਨੂੰ ਸੁਣਾਏਗੀ ਫ਼ੈਸਲਾ

ਗੋਆ ਦੀ ਅਦਾਲਤ ਤਰੁਣ ਤੇਜਪਾਲ ਦੇ ਮਾਮਲੇ ’ਚ 21 ਮਈ ਨੂੰ ਸੁਣਾਏਗੀ ਫ਼ੈਸਲਾ

ਪਣਜੀ/ਬਿਊਰੋ ਨਿਊਜ਼
ਗੋਆ ਦੀ ਇੱਕ ਸੈਸ਼ਨ ਕੋਰਟ ਨੇ ਕਿਹਾ ਕਿ ਉਹ ਤਰੁਣ ਤੇਜਪਾਲ ਮਾਮਲੇ ਵਿਚ 21 ਮਈ ਨੂੰ ਆਪਣਾ ਫ਼ੈਸਲਾ ਸੁਣਾਏਗੀ। ਸਾਬਕਾ ਮੁੱਖ ਸੰਪਾਦਕ ’ਤੇ ਗੋਆ ਦੇ ਇਕ ਲਗਜ਼ਰੀ ਹੋਟਲ ਦੀ ਲਿਫਟ ਵਿਚ 2013 ਵਿੱਚ ਇਕ ਮਹਿਲਾ ਸਾਥੀ ਨਾਲ ਜਿਨਸ਼ੀ ਸ਼ੋਸ਼ਣ ਕਰਨ ਦਾ ਆਰੋਪ ਹੈ। ਵਧੀਕ ਜ਼ਿਲ੍ਹਾ ਅਦਾਲਤ ਨੇ ਪਹਿਲਾਂ 27 ਅਪਰੈਲ ਨੂੰ ਫ਼ੈਸਲਾ ਦੇਣਾ ਸੀ, ਪਰ ਜੱਜ ਕਸ਼ਮਾ ਜੋਸ਼ੀ ਨੇ ਫ਼ੈਸਲਾ 12 ਮਈ ਤੱਕ ਮੁਲਤਵੀ ਕਰ ਦਿੱਤਾ। ਬਾਅਦ ’ਚ 12 ਮਈ ਨੂੰ ਫਿਰ ਫ਼ੈਸਲਾ 19 ਮਈ ਲਈ ਮੁਲਤਵੀ ਕਰ ਦਿੱਤਾ ਗਿਆ। ਅਦਾਲਤ ਨੇ ਪਹਿਲਾਂ ਕਿਹਾ ਸੀ ਕਿ ਆਲਮੀ ਮਹਾਮਾਰੀ ਦੇ ਮੱਦੇਨਜ਼ਰ ਸਟਾਫ ਦੀ ਘਾਟ ਕਾਰਨ ਫ਼ੈਸਲਾ ਮੁਲਤਵੀ ਕੀਤਾ ਗਿਆ ਹੈ। ਗੋਆ ਪੁਲਿਸ ਨੇ ਤੇਜਪਾਲ ਖਿਲਾਫ ਨਵੰਬਰ 2013 ਵਿੱਚ ਐੱਫਆਈਆਰ ਦਰਜ ਕੀਤੀ ਸੀ ਜਿਸ ਤੋਂ ਬਾਅਦ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਸੀ। ਧਿਆਨ ਰਹੇ ਕਿ ਤੇਜਪਾਲ ਮਈ 2014 ਤੋਂ ਜ਼ਮਾਨਤ ’ਤੇ ਬਾਹਰ ਹੈ।

 

Check Also

ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ

3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਚੱਲੇਗੀ ਅਮਰਨਾਥ ਯਾਤਰਾ ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ …