Breaking News
Home / ਭਾਰਤ / ਫਿਰ ਚਕਮਾ ਦੇ ਗਈ ਹਨੀਪ੍ਰੀਤ

ਫਿਰ ਚਕਮਾ ਦੇ ਗਈ ਹਨੀਪ੍ਰੀਤ

ਰਾਮ ਰਹੀਮ ਦੇ ਪਿੰਡ ਵਿਚ ਤਲਾਸ਼ੀ ਲੈ ਕੇ ਖਾਲੀ ਪਰਤੀ ਪੁਲਿਸ
ਸ੍ਰੀਗੰਗਾਨਗਰ/ਬਿਊਰੋ ਨਿਊਜ਼
ਰਾਮ ਰਹੀਮ ਦੀ ਖਾਸਮ ਖਾਸ ਹਨੀਪ੍ਰੀਤ ਨੇ ਇਕ ਵਾਰ ਫਿਰ ਪੁਲਿਸ ਨੂੰ ਚਕਮਾ ਦੇ ਦਿੱਤਾ ਹੈ। ਸ੍ਰੀਗੰਗਾਨਗਰ ਵਿਚ ਪੁਲਿਸ ਨੂੰ ਤਲਾਸ਼ੀ ਦੌਰਾਨ ਹਨੀਪ੍ਰੀਤ ਨਹੀਂ ਮਿਲੀ। ਪੁਲਿਸ ਨੇ ਕਈ ਘੰਟਿਆਂ ਤੱਕ ਹਨੀਪ੍ਰੀਤ ਨੂੰ ਲੱਭਣ ਲਈ ਰਾਮ ਰਹੀਮ ਦੇ ਪਿੰਡ ਗੁਰੂਸਰ ਮੋਡੀਆ ਦੀ ਤਲਾਸ਼ੀ ਲਈ। ਪਰ ਇਕ ਵਾਰ ਫਿਰ ਹਨੀਪ੍ਰੀਤ ਪੁਲਿਸ ਨੂੰ ਚਕਮਾ ਦੇ ਕੇ ਚਲੀ ਗਈ। ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਸ੍ਰੀਗੰਗਾਨਗਰ ਇਲਾਕੇ ਵਿਚ ਹਨੀਪ੍ਰੀਤ ਦੇ ਲੁਕੇ ਦੀ ਖਬਰ ਪੁਲਿਸ ਨੂੰ ਮਿਲੀ ਸੀ। ਇਸ ਤੋਂ ਪਹਿਲਾਂ ਕਈ ਵਾਰ ਹਨੀਪ੍ਰੀਤ ਦੇ ਨੇਪਾਲ ਪਹੁੰਚ ਜਾਣ ਦੀ ਚਰਚਾ ਹੁੰਦੀ ਰਹੀ ਹੈ।

 

Check Also

ਸੰਯੁਕਤ ਕਿਸਾਨ ਮੋਰਚੇ ਨੇ ਸਿੰਘੂ ਬਾਰਡਰ ‘ਤੇ ਹੋਏ ਕਤਲ ਦੀ ਕੀਤੀ ਨਿੰਦਾ-ਕਿਹਾ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਆਪਣੇ ਹੱਥ ਵਿਚ ਲੈਣ ਦਾ ਅਧਿਕਾਰ ਨਹੀਂ

ਸਿੰਘੂ ਬਾਰਡਰ : ਸਿੰਘੂ ਬਾਰਡਰ ‘ਤੇ ਅੱਜ ਸਵੇਰੇ ਪੰਜਾਬ ਦੇ ਲਖਬੀਰ ਸਿੰਘ ਪੁੱਤਰ ਦਰਸ਼ਨ ਸਿੰਘ …