-8.3 C
Toronto
Wednesday, January 21, 2026
spot_img
Homeਭਾਰਤ‘ਬਲੈਕ ਫੰਗਸ’ ਨੂੰ ਰਾਜਸਥਾਨ ਨੇ ਐਲਾਨਿਆ ਮਹਾਮਾਰੀ

‘ਬਲੈਕ ਫੰਗਸ’ ਨੂੰ ਰਾਜਸਥਾਨ ਨੇ ਐਲਾਨਿਆ ਮਹਾਮਾਰੀ

ਕਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ’ਚ ਦੇਖੀ ਗਈ ਇਹ ਬਿਮਾਰੀ
ਜੈਪੁਰ/ਬਿਊਰੋ ਨਿਊਜ਼
ਰਾਜਸਥਾਨ ਸਰਕਾਰ ਨੇ ‘ਬਲੈਕ ਫੰਗਸ’ ਨੂੰ ਮਹਾਮਾਰੀ ਐਲਾਨ ਦਿੱਤਾ ਹੈ। ਕਾਲੀ ਫੰੰਗਸ ਉਹ ਰੋਗ ਹੈ ਜੋ ਕਿ ਕਰੋਨਾ ਲਾਗ ਤੋਂ ਠੀਕ ਹੋਣ ਵਾਲੇ ਮਰੀਜ਼ਾਂ ’ਚ ਪਾਇਆ ਜਾ ਰਿਹਾ ਹੈ। ਸੂਬੇ ਦੇ ਸਿਹਤ ਵਿਭਾਗ ਨੇ ਇਸ ਸਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਰਾਜਸਥਾਨ ’ਚ ਹੁਣ ਤੱਕ ਕਾਲੀ ਫੰਗਸ ਦੇ 100 ਮਰੀਜ਼ ਮਿਲ ਚੁੱਕੇ ਹਨ। ਸੂਬੇ ਦੇ ਮੁੱਖ ਸਿਹਤ ਸਕੱਤਰ ਅਖਿਲ ਅਰੋੜਾ ਵੱਲੋਂ ਜਾਰੀ ਨੋਟੀਫਕੇਸ਼ਨ ਮੁਤਾਬਕ ਰਾਜਸਥਾਨ ਮਹਾਮਾਰੀ ਐਕਟ 2020 ਤਹਿਤ ਕਾਲੀ ਫੰਗਸ ਨੂੰ ਮਹਾਮਾਰੀ ਅਤੇ ਨੋਟੀਫਾਈਡ ਡਿਸੀਜ਼ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਰੋਨਾ ਲਾਗ ਦੇ ਪ੍ਰਭਾਵ ਕਾਰਨ ਕਾਲੀ ਫੰਗਸ ਦੇ ਮਰੀਜ਼ਾਂ ਦੀ ਗਿਣਤੀ ’ਚ ਲਗਾਤਾਰ ਵਾਧੇ, ਕਾਲੀ ਫੰਗਸ ਕਾਰਨ ਕਰੋਨਾ ਦੇ ਮਾੜੇ ਪ੍ਰਭਾਵ ਸਾਹਮਣੇ ਆਉਣ, ਕਰੋਨਾ ਅਤੇ ਕਾਲੀ ਫੰਗਸ ਦੇ ਏਕੀਕਿ੍ਰਤ ਅਤੇ ਸਾਂਝੇ ਇਲਾਜ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ। ਮਾਹਿਰਾਂ ਮੁਤਾਬਕ ਸ਼ੂਗਰ ਦੇ ਮਰੀਜ਼ਾਂ ਨੂੰ ਕਾਲੀ ਫੰਗਸ ਤੋਂ ਪ੍ਰਭਾਵਿਤ ਹੋਣ ਦਾ ਜ਼ਿਆਦਾ ਖ਼ਤਰਾ ਹੈ।

 

RELATED ARTICLES
POPULAR POSTS