ਬਲੌਕ ਕੀਤੇ ਗਏ ਚੈਨਲਾਂ ’ਚ 4 ਪਾਕਿਸਤਾਨੀ ਨਿਊਜ਼ ਚੈਨਲ ਵੀ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅੱਜ ਮੰਗਲਵਾਰ ਨੂੰ 22 ਯੂ ਟਿਊਬ ਚੈਨਲਾਂ ਨੂੰ ਬਲੌਕ ਕਰ ਦਿੱਤਾ ਹੈ। ਇਨ੍ਹਾਂ ਚੈਨਲਾਂ ਵਿਚ 4 ਪਾਕਿਸਤਾਨ ਅਧਾਰਿਤ ਯੂਟਿਊਬ ਨਿਊਜ਼ ਚੈਨਲ ਵੀ ਸ਼ਾਮਲ ਹਨ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ ਹੈ ਕਿ ਇਹ ਚੈਨਲ ਭਾਰਤ ਦੀ ਸਕਿਉਰਿਟੀ, ਪਬਲਿਕ ਆਰਡਰ ਅਤੇ ਵਿਦੇਸ਼ ਸਬੰਧਾਂ ਬਾਰੇ ਕੂੜ ਪ੍ਰਚਾਰ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਫਰਵਰੀ ਮਹੀਨੇ ਦੌਰਾਨ ਆਈ.ਟੀ. ਨਿਯਮ, 2021 ਦੀ ਨੋਟੀਫਿਕੇਸ਼ਨ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਯੂਟਿਊਬ ਅਧਾਰਤ ਨਿਊਜ਼ ਚੈਨਲਾਂ ’ਤੇ ਕਾਰਵਾਈ ਕੀਤੀ ਗਈ ਹੈ। ਹਾਲ ਹੀ ਦੇ ਬਲਾਕਿੰਗ ਆਰਡਰ ਦੇ ਜ਼ਰੀਏ 18 ਭਾਰਤੀ ਅਤੇ 4 ਪਾਕਿਸਤਾਨ ਅਧਾਰਿਤ ਯੂਟਿਊਬ ਚੈਨਲਾਂ ਨੂੰ ਬਲੌਕ ਕਰ ਦਿੱਤਾ ਗਿਆ ਹੈ।