21.2 C
Toronto
Friday, August 28, 2026
spot_img
Homeਪੰਜਾਬਪੰਜਾਬ ਦੇ 100 ਸਾਬਕਾ ਆਈਏਐਸ, ਆਈਪੀਐਸ ਤੇ ਫੌਜੀ ਅਫਸਰ ਇਕ ਮੰਚ 'ਤੇ...

ਪੰਜਾਬ ਦੇ 100 ਸਾਬਕਾ ਆਈਏਐਸ, ਆਈਪੀਐਸ ਤੇ ਫੌਜੀ ਅਫਸਰ ਇਕ ਮੰਚ ‘ਤੇ ਹੋਏ ਇਕੱਤਰ

ਪੰਜਾਬ ਦੇ 100 ਸਾਬਕਾ ਆਈਏਐਸ, ਆਈਪੀਐਸ ਤੇ ਫੌਜੀ ਅਫਸਰ ਇਕ ਮੰਚ ‘ਤੇ ਹੋਏ ਇਕੱਤਰਕਿਸਾਨ ਅੰਦੋਲਨ ਦਾ ਕੀਤਾ ਸਮਰਥਨ
ਚੰਡੀਗੜ੍ਹ, ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਆਈਏਐਸ, ਆਈਪੀਐਸ ਅਤੇ ਡਿਫੈਂਸ ਦੇ ਸੀਨੀਅਰ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਅੰਦੋਲਨਜੀਵੀ ਅਤੇ ਪਰਜੀਵੀ ਕਹਿਣ ‘ਤੇ ਤਿੱਖਾ ਪ੍ਰਤੀਕਰਮ ਕੀਤਾ ਹੈ। ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਚ ਸੌ ਦੇ ਕਰੀਬ ਇਨ੍ਹਾਂ ਅਧਿਕਾਰੀਆਂ ਨੇ ਇਕਮਤ ਹੋ ਕੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਅਜਿਹੀ ਭਾਸ਼ਾ ਦੀ ਵਰਤੋਂ ਨਾ ਕਰਨ, ਇਹ ਉਨ੍ਹਾਂ ਦੇ ਅਹੁਦੇ ਨੂੰ ਸ਼ੋਭਾ ਨਹੀਂ ਦਿੰਦੀ। ਭਾਰਤ ਸਰਕਾਰ ਵਿਚ ਸਕੱਤਰ ਰਹੇ ਐਸਐਸ ਬੋਪਾਰਾਏ, ਪੰਜਾਬ ਦੇ ਸਾਬਕਾ ਮੁੱਖ ਸਕੱਤਰ ਆਰ ਆਈ ਸਿੰਘ ਸਣੇ ਸਾਰੇ ਅਧਿਕਾਰੀਆਂ ਨੇ ਕਿਹਾ ਕਿ ਇਹ ਅੰਦੋਲਨ ਹੁਣ ਕਿਸਾਨਾਂ ਦਾ ਨਾ ਰਹਿ ਕੇ ਸਮਾਜਿਕ ਅੰਦੋਲਨ ਬਣ ਗਿਆ ਹੈ। ਇਹ ਅੰਦੋਲਨ ਸ਼ੁਰੂ ਤੋਂ ਹੀ ਸ਼ਾਂਤਮਈ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਬਾਰੇ ਰਾਸ਼ਟਰਪਤੀ ਨੂੰ ਇਕ ਮੈਮੋਰੰਡਮ ਦਿੱਤਾ ਜਾਵੇਗਾ। ਇਸ ਬੈਠਕ ਵਿਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਪ੍ਰੋ. ਮਨਜੀਤ ਸਿੰਘ ਵੀ ਹਾਜ਼ਰ ਸਨ।

RELATED ARTICLES
POPULAR POSTS