Breaking News
Home / ਕੈਨੇਡਾ / Front / ਪੰਜਾਬ ’ਚ 9 ਆਈਏਐਸ ਅਫਸਰਾਂ ਦਾ ਤਬਾਦਲਾ

ਪੰਜਾਬ ’ਚ 9 ਆਈਏਐਸ ਅਫਸਰਾਂ ਦਾ ਤਬਾਦਲਾ

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰ ਦਿੱਤਾ ਹੈ। ਪੁਲਿਸ ਤੋਂ ਬਾਅਦ ਹੁਣ 9 ਆਈਏਐਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਇਸ ਦੇ ਚੱਲਦਿਆਂ ਆਲੋਕ ਸ਼ੇਖਰ ਐਡੀਸ਼ਨਲ ਚੀਫ ਸੈਕਟਰੀ ਜੇਲ੍ਹਾਂ ਲਗਾਏ ਗਏ ਹਨ, ਜਦੋਂ ਕਿ ਤੇਜਬੀਰ ਸਿੰਘ ਐਡੀਸ਼ਨਲ ਚੀਫ ਸੈਕਟਰੀ ਸਥਾਨਕ ਸਰਕਾਰਾਂ ਹੋਣਗੇ। ਇਸੇ ਤਰ੍ਹਾਂ ਅਜੇ ਸ਼ਰਮਾ ਨੂੰ ਪਿ੍ਰੰਸੀਪਲ ਸੈਕਟਰੀ ਟੂਰਿਜ਼ਮ ਐਂਡ ਕਲਚਰ ਅਫੇਅਰ ਲਗਾਇਆ ਗਿਆ ਹੈ। ਕੁਮਾਰ ਰਾਹੁਲ ਐਡਮਨਿਸਟ੍ਰੇਟਿਵ ਹੈਲਥ ਐਂਡ ਫੈਮਿਲੀ ਵੈਲਫੇਅਰ, ਅਮਿਤ ਢਾਕਾ ਐਡਮਨਿਸਟ੍ਰੇਟਿਵ ਸੈਕਟਰੀ ਪਲਾਨਿੰਗ ਅਤੇ ਡਾਇਰੈਕਟਰ ਐਮਜੀਐਸ ਆਈਪੀਏ, ਦਿਲਰਾਜ ਸਿੰਘ ਐਡਮਨਿਸਟ੍ਰੇਟਿਵ ਸੈਕਟਰੀ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ, ਪ੍ਰਦੀਪ ਕੁਮਾਰ ਕਮਿਸ਼ਨਰ ਜਲੰਧਰ ਡਿਵੀਜ਼ਨ ਅਤੇ ਗੁਰਪ੍ਰੀਤ ਕੌਰ ਸਪਰਾ ਨੂੰ ਸੈਕਟਰੀ ਪਰਸੋਨਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

Check Also

ਹਰਿਆਣਾ ਵਿਧਾਨ ਸਭਾ ਚੋਣਾਂ ਲਈ ‘ਆਪ’ ਨੇ 21 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ

‘ਆਪ’ ਵੱਲੋਂ 29 ਉਮੀਦਵਾਰਾਂ ਸਬੰਧੀ ਐਲਾਨ ਕਰਨਾ ਹਾਲੇ ਬਾਕੀ ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਵਿਧਾਨ ਸਭਾ …