28.1 C
Toronto
Sunday, October 5, 2025
spot_img
HomeਕੈਨੇਡਾFrontਉਲੰਪਿਕ ਖੇਡਾਂ : ਭਾਰਤੀ ਹਾਕੀ ਟੀਮ ਸੈਮੀਫਾਈਨਲ ’ਚ ਪਹੁੰਚੀ

ਉਲੰਪਿਕ ਖੇਡਾਂ : ਭਾਰਤੀ ਹਾਕੀ ਟੀਮ ਸੈਮੀਫਾਈਨਲ ’ਚ ਪਹੁੰਚੀ

ਪੈਨਲਟੀ ਸ਼ੂਟ ਵਿਚ ਬਰਤਾਨੀਆ ਨੂੰ 4-2 ਨਾਲ ਹਰਾਇਆ
ਪੈਰਿਸ : ਪੈਰਿਸ ਉਲੰਪਿਕ ਵਿਚ ਭਾਰਤੀ ਹਾਕੀ ਟੀਮ ਸੈਮੀਫਾਈਨਲ ਵਿਚ ਪਹੁੰਚ ਗਈ ਹੈ। ਕੁਆਰਟਰ ਫਾਈਨਲ ਮੁਕਾਬਲੇ ਵਿਚ ਭਾਰਤ ਦੀ ਹਾਕੀ ਟੀਮ ਨੇ ਬਰਤਾਨੀਆ ਨੂੰ ਪੈਨਲਟੀ ਸ਼ੂਟ ਵਿਚ 4-2 ਨਾਲ ਹਰਾ ਦਿੱਤਾ। ਮੈਚ ਦੇ ਪੂਰੇ ਸਮੇਂ ਤੱਕ ਦੋਵੇਂ ਟੀਮਾਂ ਦਾ ਸਕੋਰ 1-1 ਨਾਲ ਬਰਾਬਰ ਰਿਹਾ। ਪੈਨਲਟੀ ਸ਼ੂਟ ਵਿਚ ਭਾਰਤ ਨੇ ਲਗਾਤਾਰ 4 ਗੋਲ ਕਰ ਦਿੱਤੇ। ਬਰਤਾਨੀਆ ਦੀ ਟੀਮ ਸਿਰਫ ਦੋ ਗੋਲ ਹੀ ਕਰ ਸਕੀ। ਭਾਰਤੀ ਗੋਲਕੀਪਰ ਸ੍ਰੀਜੇਸ਼ ਜਿੱਤ ਦੇ ਹੀਰੋ ਰਹੇ, ਜਿਸ ਨੇ ਦੋ ਗੋਲ ਬਚਾ ਲਏ। ਭਾਰਤੀ ਟੀਮ ਦੀ ਇਹ ਜਿੱਤ ਇਸ ਲਈ ਵੀ ਅਹਿਮ ਹੈ ਕਿਉਂਕਿ ਟੀਮ ਸਿਰਫ 10 ਖਿਡਾਰੀਆਂ ਨਾਲ ਖੇਡ ਰਹੀ ਸੀ।  60 ਮਿੰਟ ਦੇ ਖੇਡ ਵਿਚ 48 ਮਿੰਟ ਭਾਰਤੀ ਡਿਫੈਂਡਰ ਅਮਿਤ ਰੋਹਿਦਾਸ ਮੈਚ ਤੋਂ ਬਾਹਰ ਰਹੇ। ਉਨ੍ਹਾਂ ਨੂੰ ਰੈਫਰੀ ਨੇ 12ਵੇਂ ਮਿੰਟ ਵਿਚ ਰੈਡ ਕਾਰਡ ਦਿੱਤਾ ਸੀ, ਹਾਲਾਂਕਿ ਰੈਫਰੀ ਦਾ ਇਹ ਫੈਸਲਾ ਵਿਵਾਦਾਂ ਵਿਚ ਆ ਗਿਆ ਹੈ।
RELATED ARTICLES
POPULAR POSTS