ਸਟੇਟ ਟਾਊਨ ਪਲੈਨਰ ਦੀ ਪੱਕੀ ਛੁੱਟੀ, 3 ਅਫਸਰ ਕੀਤੇ ਡਿਮੋਟ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਮਹਿਕਮੇ ਵਿੱਚ ਭ੍ਰਿਸ਼ਟਾਚਾਰ ‘ਤੇ ਵੱਡਾ ਹਮਲਿਆਂ ਕਰਦਿਆਂ ਇੱਕ ਸਟੇਟ ਟਾਊਨ ਪਲੈਨਰ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਹੁਕਮ ਦਿੱਤੇ ਹਨ ।ઠਸਿੱਧੂ ਵੱਲੋਂ ਵਿਭਾਗੀ ਜਾਂਚ ਦੇ ਅਧਾਰ ‘ਤੇ ਜਾਰੀ ਹੁਕਮਾਂ ਦੇ ਅਨੁਸਾਰ ਬਿਲਡਿੰਗ ਬਾਇਲਾਜ਼ ਵਿੱਚ ਗੜਬੜੀ ਦੇ ਚੱਲਦਿਆਂ ਤੇ ਅਣ-ਅਧਿਕਾਰਿਤ ਬਿਲਡਿੰਗਾਂ ਨੂੰ ਮਨਜੂਰੀ ਦੇਣ ਦੇ ਦੋਸ਼ਾਂ ਤਹਿਤ ਅੰਮ੍ਰਿਤਸਰ ਦੇ ਉਸ ਵੇਲੇ ਦੇ ਸਟੇਟ ਟਾਊਨ ਪਲੈਨਰ ਹੇਮੰਤ ਬਤਰਾ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਤਿੰਨ ਹੋਰ ਅਧਿਕਾਰੀਆਂ ਨੂੰ ਇਕ ਰੈਂਕ ਡਿਮੋਟ ਵੀ ਕੀਤਾ ਗਿਆ ਹੈ। ਇਸਦੇ ਨਾਲ ਹੀ 7 ਰਿਟਾਇਰਡ ਅਧਿਕਾਰੀਆਂ ਦੀ ਅਗਲੇ ਤਿੰਨ ਸਾਲ ਤੱਕ ਅੱਧੀ ਪੈਨਸ਼ਨ ਜ਼ੁਰਮਾਨੇ ਦੇ ਤੌਰ ‘ਤੇ ਕੱਟਣ ਦੇ ਹੁਕਮ ਦਿੱਤੇ ਹਨ।