‘ਆਪ’ ਨੇ ਪੰਜਾਬ ਦੇ 12 ਹਜ਼ਾਰ ਕਰੋੜ ਰੁਪਏ ਦੇ ਅਨਾਜ ਘੋਟਾਲੇ ਦੀ ਜਾਂਚ ਕਰਾਉਣ ਦੀ ਕੀਤੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਪੰਜਾਬ ਦੇ 12 ਹਜ਼ਾਰ ਕਰੋੜ ਰੁਪਏ ਦੇ ਕਥਿਤ ਅਨਾਜ ਘੋਟਾਲੇ ਦੇ ਵਿਰੋਧ ਵਿੱਚ 16 ਮਈ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਸਥਿਤ ਕੋਠੀ ਦਾ ਘਿਰਾਓ ਕਰਨ ਦਾ ਫ਼ੈਸਲਾ ਕੀਤਾ ਹੈ। ਪਾਰਟੀ ਨੇ ਪੂਰੇ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਅਧੀਨ ਕਰਵਾਉਣ ਦੀ ਮੰਗ ਕੀਤੀ ਹੈ।
‘ਆਪ’ ਵੱਲੋਂ ਇਸ ਮੁੱਦੇ ‘ਤੇ 7 ਤੋਂ 12 ਮਈ ਤੱਕ ਵੱਖ-ਵੱਖ ਖੇਤਰਾਂ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ ਹੈ। ਇਹ ਮਾਮਲਾ ਭਾਰਤੀ ਰਿਜਰਵ ਬੈਂਕ ਦੇ ਉਸ ਖੁਲਾਸੇ ਤੋਂ ਸਾਹਮਣੇ ਆਇਆ ਜਿਸ ਵਿੱਚ ਪੰਜਾਬ ਦੇ ਗੁਦਾਮਾਂ ਤੋਂ 12 ਹਜ਼ਾਰ ਕਰੋੜ ਰੁਪਏ ਦੀ ਕੀਮਤ ਦਾ ਆਨਾਜ ਗਾਇਬ ਮਿਲਿਆ, ਜੋ ਐਫਸੀਆਈ ਦੀ ਮਾਰਫਤ ਪੰਜਾਬ ਦੀ ਖਰੀਦ ਏਜੰਸੀਆਂ ਦੁਆਰਾ ਖਰੀਦ ਕੀਤਾ ਵਿਖਾਇਆ ਸੀ। ਇਸ ਘੋਟਾਲੇ ਦੇ ਕਾਰਨ ਪੰਜਾਬ ਦੀਆਂ ਕਣਕਾਂ ਦੀ ਖਰੀਦ ਲਈ ਕੈਸ਼ ਕ੍ਰੇਡਿਟ ਲਿਮਿਟ ਲਟਕ ਗਈ ਸੀ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਮਿਲਣਾ ਪਿਆ ਸੀ।
Check Also
ਪਾਕਿਸਤਾਨ ਨੂੰ ਗੁਪਤ ਸੂਚਨਾਵਾਂ ਭੇਜਣ ਦੇ ਆਰੋਪ ’ਚ ਬਠਿੰਡਾ ਕੈਂਟ ਤੋਂ ਮੋਚੀ ਗਿ੍ਰਫਤਾਰ
ਪੁਲਿਸ ਵਲੋਂ ਮਾਮਲਾ ਦਰਜ ਅਤੇ ਕੀਤੀ ਜਾ ਰਹੀ ਹੈ ਜਾਂਚ ਬਠਿੰਡਾ/ਬਿਊਰੋ ਨਿਊਜ਼ ਪਹਿਲਗਾਮ ’ਚ ਹੋਏ …