ਕਿਹਾ, ਜਨਰਲ ਡਾਇਰ ਦਾ ਸੀ ਮਜੀਠੀਆ ਪਰਿਵਾਰ ਨਾਲ ‘ਯਾਰਾਨਾ’
ਲੁਧਿਆਣਾ/ਬਿਊਰੋ ਨਿਊਜ਼
“ਜੱਲ੍ਹਿਆਂਵਾਲੇ ਬਾਗ ਵਿੱਚ ਸੈਂਕੜੇ ਨਿਰਦੋਸ਼ਾਂ ਦਾ ਕਤਲ ਕਰਨ ਵਾਲੇ ਜਨਰਲ ਡਾਇਰ ਦਾ ਮਜੀਠੀਆ ਪਰਿਵਾਰ ਨਾਲ ਚੰਗਾ ਯਾਰਾਨਾ ਸੀ। ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਵਡੇਰਿਆਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਮੋਟੀ ਜਾਇਦਾਦ ਬਣਾਈ ਸੀ।” ਇਹ ਇਲਜ਼ਾਮ ਲੁਧਿਆਣਾ ਤੋਂ ਆਜ਼ਾਦ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨੇ ਲਾਏ ਹਨ।
ਬੈਂਸ ਨੇ ਕਿਹਾ ਹੈ ਕਿ ਅੰਗਰੇਜ਼ ਅਧਿਕਾਰੀ ਜਨਰਲ ਡਾਇਰ ਨੇ ਜੱਲ੍ਹਿਆਂਵਾਲਾ ਬਾਗ ਵਿੱਚ ਨਿਰਦੋਸ਼ ਭਾਰਤੀਆਂ ਦਾ ਕਤਲ ਕਰਨ ਮਗਰੋਂ ਸੁੰਦਰ ਸਿੰਘ ਮਜੀਠੀਆ ਦੇ ਘਰ ਜਾ ਕੇ ਰੋਟੀ ਖਾਧੀ ਸੀ। ਸਰਦਾਰ ਸੋਹਨ ਸਿੰਘ ਜੋਸ਼ ਦੀ ਕਿਤਾਬ ‘ਅਕਾਲੀ ਮੋਰਚੇ ਦਾ ਇਤਿਹਾਸ’ ਦਾ ਹਵਾਲਾ ਦਿੰਦਿਆਂ ਬੈਂਸ ਨੇ ਮਜੀਠੀਆ ਪਰਿਵਾਰ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਮਜੀਠੀਆ ਜੱਦੀ-ਪੁਸ਼ਤੀ ਜਾਇਦਾਦ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਪਰ ਇਹ ਜਾਇਦਾਦ ਕਿਵੇਂ ਬਣੀ ਇਹ ਜਾਣ ਕੇ ਜਨਤਾ ਹੈਰਾਨ ਰਹਿ ਜਾਏਗੀ। ਉਨ੍ਹਾਂ ਕਿਹਾ ਕਿ ਮਜੀਠੀਆ ਪਰਿਵਾਰ ਦੀ ਜਾਇਦਾਦ ਬਣਾਉਣ ਦੀ ਲਾਲਸਾ ਘਟੀ ਨਹੀਂ ਤੇ ਅੱਜ ਬਿਕਰਮ ਮਜੀਠੀਆ ਚਿੱਟਾ ਵੇਚ-ਵੇਚ ਕਮਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਾ ਬਿਕਰਮ ਮਜੀਠੀਆ ਹੀ ਹੈ ਤੇ ਉਹ ਇਸ ਸੱਚਾਈ ਨੂੰ ਦੁਨੀਆ ਭਰ ਵਿੱਚ ਰਹਿੰਦੇ ਪੰਜਾਬੀਆਂ ਕੋਲ ਪਹੁੰਚਾਉਣਗੇ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …