ਲੋਕ ਮਨਾਂ ਵਿੱਚ ਹਮੇਸ਼ਾ ਜਿਊਂਦੇ ਰਹਿਣਗੇ ਹੁੰਦਲ : ਸੁਰਜੀਤ ਪਾਤਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬੀ ਦੇ ਨਾਮਵਰ ਲੇਖਕ ਹਰਭਜਨ ਸਿੰਘ ਹੁੰਦਲ ਨਮਿਤ ਪਾਠ ਦਾ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਫੱਤੂ ਚੱਕ ਵਿਚ ਪਾਇਆ ਗਿਆ।
ਸ਼ਰਧਾਂਜਲੀ ਸਮਾਗਮ ਵਿੱਚ ਵਿਧਾਇਕ ਸੁਖਪਾਲ ਸਿੰਘ ਖਹਿਰਾ, ਵਿਧਾਇਕ ਕਸ਼ਮੀਰ ਸਿੰਘ ਸੋਹਲ ਤਰਨ ਤਾਰਨ, ਕਾਮਰੇਡ ਮੰਗਤ ਰਾਮ ਪਾਸਲਾ ਤੋਂ ਇਲਾਵਾ ਪਦਮਸ੍ਰੀ ਸੁਰਜੀਤ ਪਾਤਰ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਜੌਹਲ, ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਗਿੱਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ, ਸਾ: ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸਕੱਤਰ ਦੀਪ ਦਵਿੰਦਰ ਸਿੰਘ, ਮੱਖਣ ਕੁਹਾੜ, ਪ੍ਰਗਟ ਸਿੰਘ ਜਾਮਾਰਾਏ, ਉਸਤਾਦ ਗ਼ਜ਼ਲਗੋ ਸੁਲੱਖਣ ਸਰਹੱਦੀ, ਦਰਸ਼ਨ ਸਿੰਘ ਧਾਲੀਵਾਲ, ਸੁਰਿੰਦਰ ਗਿੱਲ, ਬੁੱਧ ਸਿੰਘ ਘੁੰਮਣ ਆਦਿ ਨੇ ਹਰਭਜਨ ਸਿੰਘ ਹੁੰਦਲ ਨੂੰ ਸ਼ਰਧਾਂਜ਼ਲੀ ਭੇਟ ਕਰਦਿਆਂ ਉਨ੍ਹਾਂ ਦੀਆਂ ਸਾਹਿਤਕ ਘਾਲਣਾ ‘ਤੇ ਚਰਚਾ ਕਰਦਿਆਂ ਕਿਹਾ ਕਿ ਹਰਭਜਨ ਸਿੰਘ ਹੁੰਦਲ ਲੋਕ ਮਨਾਂ ਵਿੱਚ ਹਮੇਸ਼ਾ ਜਿਉਂਦੇ ਰਹਿਣਗੇ।
ਉਨ੍ਹਾਂ ਕਿਹਾ ਕਿ ਹਰਭਜਨ ਹੁੰਦਲ ਵਰਗੇ ਲੋਕ ਕਵੀ ਘਰ-ਘਰ ਨਹੀਂ ਜੰਮਦੇ, ਉਨ੍ਹਾਂ ਦੀ ਮੌਤ ਨਾਲ ਪੰਜਾਬੀ ਸਾਹਿਤ ਜਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਜਿੱਥੇ ਵੱਖ ਵੱਖ ਸਾਹਿਤਕ ਸਭਾਵਾਂ, ਸਮਾਜਿਕ, ਸਿਆਸੀ ਅਤੇ ਅਧਿਆਪਕ ਜਥੇਬੰਦੀਆਂ ਵੱਲੋਂ ਸ਼ੋਕ ਸੰਦੇਸ਼ ਪੜ੍ਹੇ ਗਏ, ਉਥੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਬਿ ਵੱਲੋਂ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਮੀਤ ਪ੍ਰਧਾਨ ਮੁਖਤਾਰ ਸਿੰਘ ਗਿੱਲ, ਹਰਜੀਪ੍ਰੀਤ ਸਿੰਘ ਕੰਗ ਅਤੇ ਖਜ਼ਾਨਚੀ ਮਨਜੀਤ ਸਿੰਘ ਵੱਸੀ ਨੇ ਹਰਭਜਨ ਹੁੰਦਲ ਦੇ ਲੜਕੇ ਡਾ. ਹਰਪ੍ਰੀਤ ਸਿੰਘ ਹੁੰਦਲ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਮੰਚ ਸੰਚਾਲਨ ਸੁਸ਼ੀਲ ਦੁਸਾਂਝ ਨੇ ਕੀਤਾ। ਇਸ ਮੌਕੇ ਸ਼ਾਇਰ ਪ੍ਰੋ: ਕੁਲਵੰਤ ਔਜਲਾ, ਸੁਰਜੀਤ ਜੱਜ, ਸੁਰਿੰਦਰ ਸਿੰਘ ਸੁੰਨੜ, ਪਰਮਜੀਤ ਕੌਰ ਦਿਓਲ, ਹਰਮੀਤ ਵਿਦਿਆਰਥੀ, ਡਾ: ਗੁਰਇਕਬਾਲ ਸਿੰਘ, ਹਰਭਜਨ ਬਟਾਲਾ, ਡਾ: ਅਨੂਪ ਸਿੰਘ, ਪ੍ਰਿੰ: ਤਰਸੇਮ ਸਿੰਘ ਬੰਗਾ, ਵਿਸ਼ਾਲ, ਬਖਤੌਰ ਧਾਲੀਵਾਲ, ਹਰਭਜਨ ਬਾਜਵਾ, ਭੁਪਿੰਦਰ ਸਿੰਘ ਸੰਧੂ, ਡਾ: ਰਘਬੀਰ ਕੌਰ ਜਲੰਧਰ, ਪ੍ਰਿੰ: ਪ੍ਰੋਮਿਲਾ ਅਰੋੜਾ, ਹਰਵਿੰਦਰ ਭੰਡਾਲ, ਗੁਰਮੀਤ ਸਿੰਘ ਬਾਜਵਾ, ਸ਼ਬਦੀਸ਼, ਸਤਨਾਮ ਚਾਨਾ, ਰਾਜ ਕਲਾਨੌਰ, ਕੁਲਦੀਪ ਪਾਠਕ, ਕਾ: ਗੁਰਨਾਮ ਸਿੰਘ ਦਾਊਦ, ਪ੍ਰੋ: ਤੇਜਿੰਦਰ ਵਿਰਲੀ, ਮਾ: ਬਲਬੀਰ ਸਿੰਘ ਬਟਾਲਾ, ਕਾ: ਹਰਚਰਨ ਸਿੰਘ ਕਪੂਰਥਲਾ, ਜਗਤਾਰ ਗਿੱਲ, ਡਾ: ਮੋਹਣ ਬੇਗੋਵਾਲ, ਡਾ: ਹੀਰਾ ਸਿੰਘ ਅੰਮ੍ਰਿਤਸਰ, ਸਰਬਜੀਤ ਸਿੰਘ ਸੰਧੂ, ਧਰਵਿੰਦਰ ਔਲਖ, ਰਮੇਸ਼ ਯਾਦਵ, ਹਰਪਾਲ ਸਿੰਘ ਸੰਧਾਵਾਲੀਆ, ਸ਼ਹਿਬਾਜ਼ ਖਾਨ, ਜਸਬੀਰ ਕਲਸੀ, ਸੁਖਦੇਵ ਸਿੰਘ ਪੱਡਾ, ਸੁਖਜਿੰਦਰ ਸਿੰਘ ਪੰਨੂੰ, ਸੁਰਿੰਦਰਜੀਤ ਚੌਹਾਨ ਨਾਭਾ, ਵਰਗਿਸ ਸਲਾਮਤ, ਸੁੱਚਾ ਸਿੰਘ, ਕੁਲਤਾਰ ਸਿੰਘ ਹੁਸ਼ਿਆਰਪੁਰ, ਰਮੇਸ਼ ਜਾਨੂੰ ਅਤੇ ਹੋਰਨਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।