28.2 C
Toronto
Wednesday, June 10, 2026
spot_img
Homeਪੰਜਾਬਪੰਜਾਬ ’ਚ ਕਰੋਨਾ ਵਾਇਰਸ ਫਿਰ ਲੱਗਿਆ ਪੈਰ ਪਸਾਰਨ

ਪੰਜਾਬ ’ਚ ਕਰੋਨਾ ਵਾਇਰਸ ਫਿਰ ਲੱਗਿਆ ਪੈਰ ਪਸਾਰਨ

ਐਕਟਿਵ ਕੇਸਾਂ ਦੀ ਗਿਣਤੀ 1200 ਨੂੰ ਢੁੱਕੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਅੰਦਰ ਕਰੋਨਾ ਵਾਇਰਸ ਫਿਰ ਤੋਂ ਆਪਣੇ ਪੈਰ ਪਸਾਰਨ ਲੱਗਿਆ ਹੈ ਅਤੇ ਸੂਬੇ ਅੰਦਰ ਕਰੋਨਾ ਵਾਇਰਸ ਤੋਂ ਪੀੜਤ ਐਕਟਿਵ ਕੇਸਾਂ ਦੀ ਗਿਣਤੀ 1200 ਨੂੰ ਢੁੱਕ ਗਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ’ਚ ਆਉਣ ਦੇ 3 ਮਹੀਨਿਆਂ ਮਗਰੋਂ 30 ਵਿਅਕਤੀਆਂ ਦੀ ਕਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ। ਲੰਘੇ 24 ਘੰਟਿਆਂ ਦੌਰਾਨ ਆਈਆਂ ਰਿਪੋਰਟਾਂ ਅਨੁਸਾਰ 44 ਮਰੀਜ਼ ਪੰਜਾਬ ਅੰਦਰ ਵੈਂਟੀਲੇਟਰ ’ਤੇ ਹਨ ਜੋ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ ਜਦਕਿ 195 ਨਵੇਂ ਮਾਮਲੇ ਸਾਹਮਣੇ ਆਏ ਹਨ। ਸਭ ਤੋਂ ਜ਼ਿਆਦਾ ਨਵੇਂ ਮਾਮਲੇ 40 ਲੁਧਿਆਣਾ ਵਿਚ ਦਰਜ ਕੀਤੇ ਗਏ ਹਨ। ਉਧਰ ਬਠਿੰਡਾ ਜ਼ਿਲ੍ਹੇ ਅੰਦਰ ਵੀ ਹਾਲਾਤ ਤੇਜੀ ਨਾਲ ਵਿਗੜੇ ਹੋਏ ਨਜ਼ਰ ਆ ਰਹੇ ਹਨ। ਉਥੇ ਕਰੋਨਾ ਵਾਇਰਸ ਦੀ ਪਾਜੇਟਿਵ ਦਰ 13.03 <:13.03਼ ਫੀਸਦੀ ਦਰਜ ਕੀਤੀ ਗਈ ਅਤੇ 37 ਨਵੇਂ ਮਾਮਲੇ ਸਾਹਮਣੇ ਆਏ। ਉਧਰ ਮੋਹਾਲੀ ਵਿਚ 28 ਅਤੇ ਜਲੰਧਰ ’ਚ ਵੀ 19 ਕਰੋਨਾ ਵਾਇਰਸ ਤੋਂ ਪੀੜਤ ਨਵੇਂ ਮਰੀਜ਼ ਮਿਲੇ ਹਨ। ਸਮੁੱਚੇ ਭਾਰਤ ਭਰ ਵਿਚ ਲੰਘੇ 24 ਘੰਟਿਆਂ ਦੌਰਾਨ 17 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿਚੋਂ 14 ਹਜ਼ਾਰ ਤੋਂ ਵੱਧ ਵਿਅਕਤੀਆਂ ਨੇ ਕਰੋਨਾ ਨੂੰ ਮਾਤ ਦੇ ਦਿੱਤੀ ਜਦਕਿ 29 ਵਿਅਕਤੀਆਂ ਦੀ ਮੌਤ ਹੋ ਗਈ। ਭਾਰਤ ਵਿਚ ਐਕਟਿਵ ਕੇਸਾਂ ਦੀ ਗਿਣਤੀ 1 ਲੱਖ 9 ਹਜ਼ਾਰ ਤੋਂ ਉਪਰ ਹਨ।

 

RELATED ARTICLES
POPULAR POSTS