Breaking News
Home / ਪੰਜਾਬ / ਕਰਨ ਕੌਰ ਬਰਾੜ ਦਾ ਮੀਟਰ ਪੁੱਟਿਆ, ਰੋਜ਼ੀ ਨੇ ਭਰੇ ਦੋ ਲੱਖ

ਕਰਨ ਕੌਰ ਬਰਾੜ ਦਾ ਮੀਟਰ ਪੁੱਟਿਆ, ਰੋਜ਼ੀ ਨੇ ਭਰੇ ਦੋ ਲੱਖ

ਸ੍ਰੀ ਮੁਕਤਸਰ ਸਾਹਿਬ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਗ੍ਰਹਿ ਜ਼ਿਲ੍ਹੇ ਮੁਕਤਸਰ ਦੇ ਪਾਵਰਕੌਮ ਡਿਫਾਲਟਰ ਨੇਤਾਵਾਂ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਝਟਕੇ ਨਿਰੰਤਰ ਜਾਰੀ ਹਨ। ਪਾਵਰਕੌਮ ਵਲੋਂ ਆਪਣੇ ਬਕਾਇਆ ਬਿੱਲਾਂ ਦੀ ਉਗਰਾਹੀ ਲਈ ਪਹਿਲਾਂ ਮੁੱਖ ਮੰਤਰੀ ਬਾਦਲ ਦੇ ਕਰੀਬੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਐਸਜੀਪੀਸੀ ਮੈਂਬਰ ਜੋਗਿੰਦਰ ਸਿੰਘ ਕੋਲਿਆਂਵਾਲੀ ਦਾ ਉਨ੍ਹਾਂ ਦੇ ਕੋਲਿਆਂਵਾਲੀ ਪਿੰਡ ਵਿਚ ਸਥਿਤ ਰਿਹਾਇਸ਼ ਦਾ ਮੀਟਰ ਪੁੱਟਰ ਬਾਅਦ ਲੰਘੇ ਮੰਗਲਵਾਰ ਦੇਰ ਸ਼ਾਮ ਨੂੰ ਮੁਕਤਸਰ ਤੋਂ ਕਾਂਗਰਸ ਦੀ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਸਵ. ਹਰਚਰਨ ਸਿੰਘ ਬਰਾੜ ਦੀ ਨੂੰਹ ਦੇ ਪਿੰਡ ਸਰਾਏਨਾਗਾ ਸਥਿਤ ਰਿਹਾਇਸ਼ ਤੋਂ ਉਹਨਾਂ ਦਾ ਮੀਟਰ ਪੁੱਟ ਲਿਆ। ਜਦਕਿ ਬੁੱਧਵਾਰ ਦੀ ਸਵੇਰੇ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਕੋਟਕਪੂਰਾ ਰੋਡ ਸਥਿਤ ਦਫਤਰ ਵਿਚ ਲੱਗੇ ਮੀਟਰ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ। ਪਰ ਦੁਪਹਿਰ ਬਾਅਦ ਰੋਜ਼ੀ ਬਰਕੰਦੀ ਵਲੋਂ ਦੋ ਲੱਖ ਰੁਪਏ ਦੀ ਕਿਸ਼ਤ ਦੀ ਅਦਾਇਗੀ ਕਰ ਦਿੱਤੀ। ਇਸ ‘ਤੇ ਦੇਰ ਸ਼ਾਮ ਕੁਨੈਕਸ਼ਨ ਫਿਰ ਜੋੜ ਦਿੱਤਾ ਗਿਆ।  ਲੰਘੇ ਸੋਮਵਾਰ ਦੀ ਸ਼ਾਮ ਨੂੰ ਪਾਵਰਕੌਮ ਨੇ ਕਾਂਗਰਸੀ ਆਗੂ ਕਰਨ ਕੌਰ ਬਰਾੜ ਦੀ ਕੋਠੀ ਵਿਚ ਉਨ੍ਹਾਂ ਦੇ ਸਵਰਗੀ ਪਤੀ ਕੰਵਰਜੀਤ ਸਿੰਘ ਸੰਨੀ ਬਰਾੜ, ਸਵਰਗੀ ਸਹੁਰਾ ਸਾਹਿਬ ਤੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਤੇ ਇਕ ਹੋਰ ਵਿਅਕਤੀ ਦੇ ਨਾਂ ‘ਤੇ ਲੱਗੇ ਤਿੰਨ ਮੀਟਰਾਂ ਦੀ ਲਗਭਗ 27 ਲੱਖ ਰੁਪਏ ਦੀ ਅਦਾਇਗੀ ਨਾ ਕਰਨ ‘ਤੇ ਲੰਘੇ ਸੋਮਵਾਰ ਦੀ ਸ਼ਾਮ ਕੁਨੈਕਸ਼ਨ ਕੱਟ ਦਿੱਤੇ ਸਨ।

Check Also

ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਮੋਰਿੰਡਾ, ਸ੍ਰੀ ਚਮਕੌਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੋਣ ਪ੍ਰਚਾਰ ਕੀਤਾ 

ਮੋਰਿੰਡਾ : ਸ੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਆਪਣੀ ਚੋਣ ਮੁਹਿੰਮ …