0.3 C
Toronto
Wednesday, December 24, 2025
spot_img
Homeਭਾਰਤਅਮਿਤ ਸ਼ਾਹ ਦਾ ਗੁਜਰਾਤ ਮਿਸ਼ਨ 'ਫੇਲ੍ਹ'

ਅਮਿਤ ਸ਼ਾਹ ਦਾ ਗੁਜਰਾਤ ਮਿਸ਼ਨ ‘ਫੇਲ੍ਹ’

ਅਹਿਮਦ ਪਟੇਲ ਦੀ ਜਿੱਤ ਨਾ ਰੋਕ ਸਕੇ ਭਾਜਪਾ ਪ੍ਰਧਾਨ
ਗਾਂਧੀਨਗਰ/ਬਿਊਰੋ ਨਿਊਜ਼
ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਰਾਜ ਸਭਾ ਲਈ ਗੁਜਰਾਤ ਮਿਸ਼ਨ ਫੇਲ੍ਹ ਹੋ ਗਿਆ ਹੈ ਅਤੇ ਉਹ ਸੀਨੀਅਰ ਕਾਂਗਰਸ ਆਗੂ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਕੱਤਰ ਅਹਿਮਦ ਪਟੇਲ ਨੂੰ ਰਾਜ ਸਭਾ ਦਾ ਮੈਂਬਰ ਬਣਨ ਤੋਂ ਰੋਕਣ ਵਿਚ ਨਾਕਾਮ ਰਹੇ ਹਨ। ਅਹਿਮਦ ਪਟੇਲ ਨੇ ਫਿਰ ਦਿਖਾ ਦਿੱਤਾ ਕਿ ਗੁਜਰਾਤ ਦੀ ਰਾਜਨੀਤੀ ਵਿਚ ਅਸਲੀ ਚਾਣਕਿਆ ਉਹੀ ਹੈ। ਕਾਂਗਰਸ ਦੇ 57 ਵਿਚੋਂ 14 ਵਿਧਾਇਕਾਂ ਦੀ ਬਗਾਵਤ ਦੇ ਬਾਵਜੂਦ ਉਹ ਲਗਾਤਾਰ ਪੰਜਵੀਂ ਵਾਰ ਰਾਜ ਸਭਾ ਵਿਚ ਜਾਣ ਲਈ ਸਫਲ ਰਹੇ। ਪਟੇਲ ਨੂੰ 44 ਅਤੇ ਭਾਜਪਾ ਦੇ ਬਲਵੰਤ ਸਿੰਘ ਨੂੰ 38 ਵੋਟਾਂ ਮਿਲੀਆਂ। ਪਟੇਲ ਲਗਾਤਾਰ ਦੋਸ਼ ਲਗਾ ਰਹੇ ਸਨ ਕਿ ਉਨ੍ਹਾਂ ਨੂੰ ਹਰਾਉਣ ਲਈ ਅਮਿਤ ਸ਼ਾਹ ਨਿੱਜੀ ਦਿਲਚਸਪੀ ਲੈ ਰਹੇ ਸਨ। ਗੁਜਰਾਤ ‘ਚ ਰਾਜ ਸਭਾ ਦੀਆਂ ਤਿੰਨ ਸੀਟਾਂ ਲਈ ਹੋਈ ਚੋਣ ਵਿਚ, ਦੋ ਸੀਟਾਂ ‘ਤੇ ਅਮਿਤ ਸ਼ਾਹ ਅਤੇ ਸਮਿਰਤੀ ਇਰਾਨੀ ਵੀ ਜਿੱਤੇ ਅਤੇ ਇਕ ਸੀਟ ਤੋਂ ਅਹਿਮਦ ਪਟੇਲ ਨੇ ਜਿੱਤ ਹਾਸਲ ਕੀਤੀ ਹੈ।

 

RELATED ARTICLES
POPULAR POSTS