21.8 C
Toronto
Sunday, October 5, 2025
spot_img
Homeਭਾਰਤਬੱਪੀ ਲਹਿਰੀ ਦਾ 69 ਸਾਲ ਦੀ ਉਮਰ ’ਚ ਦੇਹਾਂਤ

ਬੱਪੀ ਲਹਿਰੀ ਦਾ 69 ਸਾਲ ਦੀ ਉਮਰ ’ਚ ਦੇਹਾਂਤ

ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ
ਮੁੰਬਈ/ਬਿਊਰੋ ਨਿਊਜ਼
ਭਾਰਤੀ ਸੰਗੀਤ ਜਗਤ ਲਈ ਇਕ ਬਹੁਤ ਹੀ ਦਰਦਨਾਕ ਖ਼ਬਰ ਸਾਹਮਣੇ ਆਈ ਜਦੋਂ ਬਾਲੀਵੁੱਡ ਦੇ ਮਿਊਜ਼ਿਕ ਡਾਇਰੈਕਟਰ ਬੱਪੀ ਲਹਿਰੀ ਦਾ ਲੰਘੀ ਦੇਰ ਰਾਤ 69 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੁੰਬਈ ਦੇ ਜੁਹੂ ਸਥਿਤ ਕ੍ਰਿਟੀ ਕੇਅਰ ਹਸਪਤਾਲ ’ਚ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਲੰਘੇ ਕੱਲ੍ਹ ਹੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਬੱਪੀ ਲਹਿਰੀ ਦੇ ਦੇਹਾਂਤ ਦੀ ਖਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਬਾਲੀਵੁੱਡ ਅਤੇ ਮਿਊਜ਼ਿਕ ਇੰਡਸਟਰੀ ਵਿਚ ਸੋਗ ਦੀ ਲਹਿਰ ਹੈ। ਬਾਲੀਵੁੱਡ ਨੂੰ ਡਿਸਕੋ ਮਿਊਜ਼ਿਕ ਦੇਣ ਵਾਲੇ ਬੱਪੀ ਲਹਿਰੀ ਦੇ ਗਾਣੇ ਅੱਜ ਵੀ ਸਾਰਿਆਂ ਦੀ ਜ਼ੁਬਾਨ ’ਤੇ ਹਨ। ਬੱਪੀ ਲਹਿਰੀ ਨੇ ਆਪਣੇ ਕੈਰੀਅਰ ’ਚ ਕਈ ਸੁਪਰ ਡੁਪਰ ਹਿੱਟ ਗੀਤ ਦਿੱਤੇ। ਉਨ੍ਹਾਂ ਨੂੰ 1970-80 ਦੇ ਦਹਾਕੇ ਦੀਆਂ ਕਈ ਫ਼ਿਲਮਾਂ ਜਿਵੇਂ ‘ਚਲਤੇ ਚਲਤੇ, ‘ਡਿਸਕੋ ਡਾਂਸਰ’ ਅਤੇ ਸ਼ਰਾਬੀ ’ਚ ਸੁਪਰਹਿੱਟ ਗੀਤ ਦੇਣ ਦੇ ਲਈ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਆਖਰੀ ਬਾਲੀਵੁੱਡ ਗੀਤ ‘ਬਾਗੀ 3’ ਫ਼ਿਲਮ ’ਚ ਆਇਆ ਸੀ। ਬੱਪੀ ਲਹਿਰੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 19 ਸਾਲ ਦੀ ਉਮਰ ਵਿਚ ਕੀਤੀ ਸੀ। ਮੁੰਬਈ ਆਉਣ ਤੋਂ ਬਾਅਦ ਉਨ੍ਹਾਂ ਨੂੰ 1972 ’ਚ ਬੰਗਾਲੀ ਫ਼ਿਲਮ ਦਾਦੂ ’ਚ ਬਰੇਕ ਮਿਲਿਆ ਅਤੇ ਇਸ ਤੋਂ ਬਾਅਦ ਉਨ੍ਹਾਂ 1973 ’ਚ ਫਿਲਮ ‘ਸ਼ਿਕਾਰੀ’ ਲਈ ਉਨ੍ਹਾਂ ਨੇ ਸੰਗੀਤ ਦਿੱਤਾ।

 

RELATED ARTICLES
POPULAR POSTS