15 C
Toronto
Thursday, August 20, 2026
spot_img
Homeਪੰਜਾਬਚੰਨੀ ਨੇ ਯੂਪੀ, ਬਿਹਾਰ ਤੇ ਦਿੱਲੀ ਵਾਲੇ ਲੀਡਰਾਂ ਨੂੰ ਕਿਹਾ ‘ਭਈਏ’

ਚੰਨੀ ਨੇ ਯੂਪੀ, ਬਿਹਾਰ ਤੇ ਦਿੱਲੀ ਵਾਲੇ ਲੀਡਰਾਂ ਨੂੰ ਕਿਹਾ ‘ਭਈਏ’

ਚੰਨੀ ਨੇ ਯੂਪੀ, ਬਿਹਾਰ ਤੇ ਦਿੱਲੀ ਵਾਲੇ ਲੀਡਰਾਂ ਨੂੰ ਕਿਹਾ ‘ਭਈਏ’‘ਆਪ’ ਆਗੂਆਂ ਨੇ ਕਿਹਾ, ਪਿ੍ਰਅੰਕਾ ਵੀ ਹਨ ਯੂਪੀ ਤੋਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਸਿਆਸੀ ਮਾਹੌਲ ਇਥੋਂ ਤੱਕ ਗਰਮਾ ਗਿਆ ਹੈ ਕਿ ਨੇਤਾ ਆਪਣੇ ਸਿਆਸੀ ਵਿਰੋਧੀਆਂ ਲਈ ਜਾਤੀ ਸੂਚਕ ਸ਼ਬਦ ਵਰਤਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਲੰਘੇ ਕੱਲ੍ਹ ਕਾਂਗਰਸ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਨੇ ਰੂਪਨਗਰ ਵਿਚ ਕਾਂਗਰਸੀ ਉਮੀਦਵਾਰ ਬਰਿੰਦਰ ਸਿੰਘ ਢਿੱਲੋਂ ਦੇ ਹੱਕ ਵਿਚ ਰੋਡ ਸ਼ੋਅ ਕੀਤਾ ਸੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੂਰੇ ਜੋਸ਼ ਵਿਚ ਆ ਕੇ ਉਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ਦੇ ਲੀਡਰਾਂ ਨੂੰ ‘ਭਈਏ’ ਤੱਕ ਕਹਿ ਦਿੱਤਾ ਸੀ। ਰੋਡ ਸ਼ੋਅ ਦੌਰਾਨ ਚੰਨੀ ਨੇ ਜਿਸ ਸਮੇਂ ਇਹ ਬੋਲ ਬੋਲੇ ਤਾਂ ਪਿ੍ਰਅੰਕਾ ਗਾਂਧੀ ਵੀ ਉਨ੍ਹਾਂ ਦੇ ਨਾਲ ਹੀ ਖੜ੍ਹੀ ਸੀ ਅਤੇ ਤਾੜੀਆਂ ਵਜਾਉਂਦੀ ਹੋਈ ਹੱਸ ਰਹੀ ਸੀ। ਹੁਣ ਚੰਨੀ ਦੇ ਇਸ ਬਿਆਨ ’ਤੇ ਸਿਆਸਤ ਗਰਮਾਉਣ ਲੱਗੀ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਚੰਨੀ ਦੇ ਬਿਆਨ ’ਤੇ ਇਤਰਾਜ਼ ਕੀਤਾ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਪਿ੍ਰਅੰਕਾ ਗਾਂਧੀ ਵੀ ਤਾਂ ਉਤਰ ਪ੍ਰਦੇਸ਼ ਤੋਂ ਹਨ ਅਤੇ ਉਨ੍ਹਾਂ ਨੂੰ ਚਰਨਜੀਤ ਚੰਨੀ ਕੀ ਕਹਿਣਗੇ।

 

RELATED ARTICLES
POPULAR POSTS