ਉਲੰਪਿਕ ਖੇਡਣ ਦੀਆਂ ਉਮੀਦਾਂ ‘ਤੇ ਫਿਰਿਆ ਪਾਣੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੀਆਂ ਓਲੰਪਿਕ ਤਿਆਰੀਆਂ ਨੂੰ ਉਦੋਂ ਜ਼ਬਰਦਸਤ ਝਟਕਾ ਲੱਗਿਆ, ਜਦੋਂ ਕੌਮੀ ਡੋਪਿੰਗ ਵਿਰੋਧੀ ਏਜੰਸੀ (ਨਾਡਾ) ਵੱਲੋਂ ਕੀਤੇ ਡੋਪ ਟੈਸਟ ਵਿੱਚ ਪਹਿਲਵਾਨ ਨਰਸਿੰਘ ਯਾਦਵ ਨਾਕਾਮ ਰਿਹਾ। ਸੁਸ਼ੀਲ ਕੁਮਾਰ ਦੀ ਥਾਂ ਓਲੰਪਿਕ ਲਈ ਚੁਣੇ ਗਏ ਨਰਸਿੰਘ ਦਾ ਹੁਣ ਅਗਲੇ ਮਹੀਨੇ ਹੋ ਰਹੀਆਂ ਰੀਓ ਓਲੰਪਿਕ ਖੇਡਣਾ ਸ਼ੱਕੀ ਬਣ ਗਿਆ ਹੈ।
ਨਾਡਾ ਦੇ ਡਾਇਰੈਕਟਰ ਜਨਰਲ ਨਵੀਨ ਅਗਰਵਾਲ ਨੇ ਇਸ ਦੀ ਪੁਸ਼ਟੀ ਕੀਤੀ ਕਿ ਨਰਸਿੰਘ ਦਾ ‘ਬੀ’ ਨਮੂਨਾ ਵੀ ਪਾਬੰਦੀਸ਼ੁਦਾ ਦਵਾਈ ਦੀ ਵਰਤੋਂ ਲਈ ਪਾਜ਼ੇਟਿਵ ਪਾਇਆ ਗਿਆ। ਉਹ ਐਤਵਾਰ ਨੂੰ ਨਾਡਾ ਦੀ ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਹੋਇਆ ਸੀ। ਸੂਤਰਾਂ ਮੁਤਾਬਕ ਉਸ ਨੂੰ ਤਾਕਤ ਵਧਾਉਣ ਵਾਲੀ ਪਾਬੰਦੀਸ਼ੁਦਾ ਦਵਾਈ ਮੈਥਾਡਾਈਨ ਲੈਣ ਦਾ ਦੋਸ਼ੀ ਪਾਇਆ ਗਿਆ। ਨਾਡਾ ਦੇ ਡਾਇਰੈਕਟਰ ਜਨਰਲ ਨੇ ਪੁਸ਼ਟੀ ਕੀਤੀ ਕਿ ਨਰਸਿੰਘ ਦਾ ਬੀ ਨਮੂਨਾ ਵੀ ਪਾਜ਼ੇਟਿਵ ਪਾਇਆ ਗਿਆ। ਹਾਲਾਂਕਿ ਨਰਸਿੰਘ ਦੇ ਨੇੜਲਿਆਂ ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਗੜਬੜੀ ਦਾ ਦੋਸ਼ ਲਾਉਂਦਿਆਂ ਦਾਅਵਾ ਕੀਤਾ ਕਿ ਸਮੁੱਚਾ ਘਟਨਾਕ੍ਰਮ ਸਾਜ਼ਿਸ਼ ਜਾਪਦਾ ਹੈ।
ਉਧਰ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਮਾਮਲੇ ‘ਚ ਦਖਲ ਦੇ ਦਿੱਤਾ ਹੈ ਅਤੇ ਇਸ ਮਾਮਲੇ ਸਬੰਧੀ ਰਿਪੋਰਟ ਮੰਗੀ ਹੈ। ਭਾਰਤ ਦੇ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਸ਼ਰਣ ਸਿੰਘ ਨੇ ਵੀ ਨਰਿੰਦਰ ਮੋਦੀ ਨਾਲ ਇਸ ਮਾਮਲੇ ‘ਤੇ ਗੱਲਬਾਤ ਕੀਤੀ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8300 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
ਵਿਕਾਸ ਪ੍ਰੋਜੈਕਟਾਂ ਲਈ ਤਾਮਿਲਨਾਡੂ ਵਾਸੀਆਂ ਨੂੰ ਦਿੱਤੀ ਵਧਾਈ ਰਾਮੇਸ਼ਵਰਮ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ …