ਨਵੀਂ ਦਿੱਲੀ/ਬਿਊਰੋ ਨਿਊਜ਼
ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਭਾਰਤ ਲਈ ਵਿਸ਼ਵ ਰਿਕਾਰਡ ਬਣਾਇਆ ਹੈ। ਨੀਰਜ ਚੋਪੜਾ ਪਹਿਲੇ ਭਾਰਤੀ ਐਥਲੀਟ ਬਣ ਗਏ ਹਨ ਜਿਸ ਨੇ ਅੰਡਰ 20 ਵਿਸ਼ਵ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਿਆ ਹੈ। ਚੋਪੜਾ ਨੇ 86.48 ਮੀਟਰ ਨੇਜਾ ਸੁੱਟ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਪੋਲੈਂਡ ਦੇ ਬੇਂਗਾਜੀ ਵਿਚ ਖੇਡੇ ਗਏ ਅੰਡਰ 20 ਵਿਸ਼ਵ ਚੈਂਪੀਅਨਸ਼ਿਪ ਵਿਚ ਇਸ ਤੋਂ ਪਹਿਲਾਂ ਵਿਸ਼ਵ ਰਿਕਾਰਡ 84.69 ਮੀਟਰ ਦਾ ਸੀ। ਨੀਰਜ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਪਿੰਡ ਖਾਂਦਰਾ ਦਾ ਮੂਲ ਨਿਵਾਸੀ ਹੈ। ਚੋਪੜਾ ਨੇ ਇਹ ਨਵਾਂ ਕੀਰਤੀਮਾਨ ਦੇਸ਼ ਲਈ ਵੀ ਇਕ ਨਵਾਂ ਰਿਕਾਰਡ ਹੈ। ਇਸ ਤੋਂ ਪਹਿਲਾਂ ਕਿਸੇ ਭਾਰਤੀ ਐਥਲੀਟ ਨੇ ਵਿਸ਼ਵ ਪੱਧਰ ‘ਤੇ ਗੋਲਡ ਮੈਡਲ ਨਹੀਂ ਜਿੱਤਿਆ ਸੀ। ਵਿਸ਼ਵ ਰਿਕਾਰਡ ਬਣਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨੀਰਜ ਨੇ ਕਿਹਾ ਕਿ ਜਦੋਂ ਮੇਰੇ ਹੱਥੋਂ ਦੂਸਰੀ ਵਾਰ ਨੇਜਾ ਨਿਕਲਿਆ ਤਾਂ ਮੈਨੂੰ ਅਹਿਸਾਸ ਹੋ ਗਿਆ ਕਿ ਇਹ ਬਹੁਤ ਹੀ ਸਪੈਸ਼ਲ ਥਰੋਅ ਸੀ।
Check Also
ਜਗਦੀਸ਼ ਸਿੰਘ ਝੀਂਡਾ ਬਣੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ
ਝੀਂਡਾ ਨੇ ਸਿੱਖ ਕੌਮ ਦੀ ਭਲਾਈ ਲਈ ਕੰਮ ਕਰਨ ਦਾ ਕੀਤਾ ਵਾਅਦਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ …