ਕਿਹਾ : ਪਹਿਲਗਾਮ ਹਮਲੇ ਦੇ ਦੋਸ਼ੀਆਂ ਨੂੰ ਮਿੱਟੀ ’ਚ ਮਿਲਾਉਣ ਦਾ ਆ ਗਿਆ ਹੈ ਸਮਾਂ
ਮਧੂਬਨੀ/ਬਿਊਰੋ ਨਿਊਜ਼ : ਅੱਤਵਾਦੀ ਹਮਲੇ ਤੋਂ ਬਾਅਦ ਅੱਜ ਵੀਰਵਾਰ ਨੂੰ ਬਿਹਾਰ ਦੇ ਮਧੂਬਨੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ‘ਪਹਿਲਗਾਮ ਹਮਲੇ ਦੇ ਦੋਸ਼ੀਆਂ ਨੂੰ ਮਿੱਟੀ ’ਚ ਮਿਲਾਉਣ ਦਾ ਸਮਾਂ ਆ ਗਿਆ ਹੈ ਅਤੇ ਅੱਤਵਾਦੀਆਂ ਨੂੰ ਬਹੁਤ ਵੱਡੀ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਗਾਮ ਹਮਲੇ ’ਚ ਕਿਸੇ ਨੇ ਆਪਣਾ ਪੁੱਤਰ ਨੂੰ ਗੁਆਇਆ ਹੈ, ਕਿਸੇ ਨੇ ਆਪਣਾ ਭਰਾ ਨੂੰ ਅਤੇ ਕਿਸੇ ਨੇ ਆਪਣੇ ਜੀਵਨ ਸਾਥੀ ਨੂੰ ਗੁਆਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਰਨ ਵਾਲਿਆਂ ਵਿਚੋਂ ਕੋਈ ਬੰਗਲਾ ਬੋਲਦਾ ਸੀ, ਕੋਈ ਕੰਨੜ, ਕੋਈ ਗੁਜਰਾਤੀ ਅਤੇ ਕੋਈ ਬਿਹਾਰ ਦਾ ਲਾਲ ਸੀ। ਸੈਲਾਨੀਆਂ ਦੀ ਮੌਤ ਦੇ ਖਿਲਾਫ਼ ਕਾਰਗਿਲ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਪੂਰੇ ਦੇਸ਼ ਅੰਦਰ ਗੁੱਸੇ ਦੀ ਲਹਿਰ ਹੈ। ਪਹਿਲਗਾਮ ਹਮਲੇ ਦੇ ਵਿਰੋਧ ’ਚ ਮੋਦੀ ਨੇ ਮੰਚ ਤੋਂ ਦੁਨੀਆ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਅਸੀਂ ਅੱਤਵਾਦ ਨੂੰ ਧਰਤੀ ਦੇ ਆਖਰੀ ਕੋਨੇ ਤੱਕ ਖਤਮ ਕਰਕੇ ਰਹਾਂਗੇ। ਉਨ੍ਹਾਂ ਕਿਹਾ ਕਿ ਅੱਤਵਾਦੀ ਹਮਲਿਆਂ ਨਾਲ ਭਾਰਤ ਦੀ ਆਤਮ ਟੁੱਟਣ ਵਾਲੀ ਨਹੀਂ ਅਤੇ ਅੱਤਵਾਦ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇਗੀ।
Check Also
ਅੱਤਵਾਦੀ ਹਮਲੇ ਖਿਲਾਫ ਪਾਕਿਸਤਾਨ ਹਾਈ ਕਮਿਸ਼ਨ ਦੇ ਦਫ਼ਤਰ ਬਾਹਰ ਕੀਤਾ ਗਿਆ ਵਿਰੋਧ ਪ੍ਰਦਰਸ਼ਨ
ਪ੍ਰਦਰਸ਼ਨਕਾਰੀਆਂ ਨੇ ਪਾਕਿ ’ਤੇ ਅੱਤਵਾਦੀ ਗਤੀਵਿਧੀਆਂ ਨੂੰ ਸਮਰਥਨ ਦੇਣ ਦਾ ਲਗਾਇਆ ਆਰੋਪ ਨਵੀਂ ਦਿੱਲੀ/ਬਿਊਰੋ ਨਿਊਜ਼ …