ਬਰੈਂਪਟਨ/ਡਾ. ਝੰਡ : ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਸੰਜੀਵ ਧਵਨ ਹੁਰਾਂ ਕੋਲੋਂ ਪ੍ਰਾਪਤ ਸੂਚਨਾ ਅਨੁਸਾਰ ਐਕਸ ਸਰਵਿਸਮੈੱਨ ਐਸੋਸੀਏਸ਼ਨ ਅਤੇ ਭਾਰਤੀ ਕੌਂਸਲੇਟ ਜਨਰਲ ਦੇ ਦਫ਼ਤਰ ਦੇ ਸਹਿਯੋਗ ਨਾਲ ਭਾਰਤ ਵਿੱਚ ਪੈੱਨਸ਼ਨ ਪ੍ਰਾਪਤ ਕਰਨ ਵਾਲਿਆਂ ਦੇ ਲਾਈਫ਼-ਸਰਟੀਫੀਕੇਟ 6 ਨਵੰਬਰ ਦਿਨ ਐਤਵਾਰ ਨੂੰ ਇਸ ਸਕੂਲ ਵਿੱਚ ਬਣਾਏ ਜਾ ਰਹੇ ਹਨ। ਇਹ ਸਕੂਲ 180 ਸੈਂਡਲਵੁੱਡ ਪਾਰਕਵੇਅ ਅਤੇ ਕੈਨੇਡੀ ਰੋਡ ਦੇ ਨੇੜਲੇ ਪਲਾਜ਼ੇ ਵਿੱਚ ਸਥਿਤ ਹੈ ਅਤੇ ਇੱਥੇ ਸਰਟੀਫੀਕੇਟ ਬਨਾਉਣ ਦੇ ਚਾਹਵਾਨਾਂ ਲਈ ਅਗਾਊਂ-ਰਜਿਸਟ੍ਰੇਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਸਬੰਧੀ ਸਕੂਲ ਦੇ ਫ਼ੋਨ ਨੰਬਰ 905-840-4500 ‘ਤੇ ਸਟਾਫ਼ ਨੂੰ ਆਪਣੇ ਪਾਸਪੋਰਟ ਨੰਬਰ ਅਤੇ ਰਿਹਾਇਸ਼ੀ ਪਤੇ ਬਾਰੇ ਜਾਣਕਾਰੀ ਦੇ ਕੇ ਅਗਾਊਂ ਰਜਿਸਟ੍ਰੇਸ਼ਨ ਕਰਵਾ ਕੇ ਲੜੀ ਨੰਬਰ ਪ੍ਰਾਪਤ ਕੀਤਾ ਜਾ ਸਕਦਾ ਹੈ ਕਿਉਂਕਿ ਲਾਈਫ਼ ਸਰਟੀਫੀਕੇਟ ਇਸ ਲੜੀ ਨੰਬਰ ਅਨੁਸਾਰ ਹੀ ਬੁਲਾ ਕੇ ਬਣਾਏ ਜਾਣਗੇ। ‘ਪਰਵਾਸੀ ਪੰਜਾਬੀ ਪੈੱਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਓਨਟਾਰੀਓ (ਕੈਨੇਡਾ)’ ਦੇ ਪ੍ਰਧਾਨ ਪਰਮਜੀਤ ਸਿੰਘ ਬੜਿੰਗ ਅਤੇ ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਸਮੂਹ-ਪੈੱਨਸ਼ਨਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਕੂਲ ਵੱਲੋਂ ਉਪਲੱਭਧ ਕਰਵਾਈ ਜਾ ਰਹੀ ਇਸ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਕੋਸ਼ਿਸ਼ ਕਰਨ। ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਸਰਗਰਮ ਮੈਂਬਰ ਵੀ ਉਸ ਦਿਨ 6 ਨਵੰਬਰ ਨੂੰ ਲਾਈਫ਼-ਸਰਟੀਫੀਕੇਟ ਬਨਾਉਣ ਵਾਲੇ ਚਾਹਵਾਨਾਂ ਦੀ ਮਦਦ ਲਈ ਹਾਜ਼ਰ ਹੋਣਗੇ।
Home / ਕੈਨੇਡਾ / 6 ਨਵੰਬਰ ਨੂੰ ਪੈੱਨਸ਼ਨਰਾਂ ਦੇ ਲਾਈਫ਼-ਸਰਟੀਫਿਕੇਟ ਬਣਾਉਣ ਵਿੱਚ ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸਹਿਯੋਗ ਦੇਵੇਗੀ
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …