ਟੋਰਾਂਟੋ/ਹਰਜੀਤ ਸਿੰਘ ਬਾਜਵਾ
ਕਰੋਨਾ ਮਹਾਮਾਰੀ ਕਾਰਨ ਪਿਛਲੇ ਲੱਗਭੱਗ ਡੇਢ-ਦੋ ਸਾਲਾਂ ਦੇ ਲੰਮੇ ਵਕਫੇ ਮਗਰੋਂ ਆਰ ਕੇ ਇੰਟਰਟੇਨਮੈਂਟ, ਮਹਿਫਿਲ ਮੀਡੀਆ ਅਤੇ ਪੰਜਾਬ ਡੇਅ ਮੇਲੇ ਦੇ ਕਰਤਾ-ਧਰਤਾ ਜਸਵਿੰਦਰ ਸਿੰਘ ਖੋਸਾ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਪੰਜਾਬ ਦਿਵਸ ਨੂੰ ਸਮਰਪਿਤ ਕਰਵਾਏ ਇਸ ਸੀਜ਼ਨ ਦੇ ਪੰਜਾਬੀਆਂ ਦੇ ਪਹਿਲੇ ਸੱਭਿਆਚਾਰਕ ਮੇਲੇ ઑਪੰਜਾਬ ਡੇਅ਼ ਨੂੰ ਜਿੱਥੇ ਹਾਜ਼ਰੀਨ ਨੇ ਬਾਖੂਬੀ ਮਾਣਿਆ ਉੱਥੇ ਹੀ ਵੱਖ-ਵੱਖ ਟੈਲੀਵਿਜ਼ਨ ਚੈਨਲਾਂ ‘ਤੇ ਵੀ ਇਸ ਮੇਲੇ ਦਾ ਲੋਕਾਂ ਦੇ ਵੇਖਣ ਲਈ ਸਿੱਧਾ ਪ੍ਰਸਾਰਨ ਕੀਤਾ ਗਿਆ।
ਇਸ ਮੌਕੇ ਜਸਵਿੰਦਰ ਸਿੰਘ ਖੋਸਾ ਨੇ ਆਖਿਆ ਕਿ ਪੰਜਾਬ ਸਾਡੀ ਜਨਮ ਭੂਮੀ ਹੈ, ਅਸੀਂ ਪੰਜਾਬ ਦੇ ਸੱਭਿਆਚਾਰ, ਇਤਿਹਾਸ, ਪੌਣ-ਪਾਣੀ ਅਤੇ ਉੱਥੋਂ ਦੀ ਮਿੱਟੀ ਦੀ ਖੁਸ਼ਬੂ ਆਪਣੇ ਮਨਾਂ ਵਿੱਚ ਸਮੋਈ ਬੈਠੇ ਹਾਂ। ਉਹਨਾਂ ਇਸ ਮੇਲੇ ਨੂੰ ਭਾਰਤ ਵਿੱਚ ਚਲ ਰਹੇ ਕਿਸਾਨ ਅੰਦੋਲਨ ਨੂੰ ਸਮਰਪਿਤ ਕਰਦਿਆਂ ਉੱਥੇ ਧਰਨਿਆਂ ‘ਤੇ ਬੈਠੇ ਕਿਸਾਨਾਂ ਨਾਲ ਇੱਕਜੁੱਟਤਾ ਦਾ ਵੀ ਪ੍ਰਗਟਾਵਾ ਕੀਤਾ।
ਇਸ ਸੱਭਿਆਚਾਰਕ ਮੇਲੇ ਦੌਰਾਨ ਜਿੱਥੇ ਪ੍ਰਸਿੱਧ ਪੰਜਾਬੀ ਗਾਇਕ ਗਿੱਲ ਹਰਦੀਪ, ਹੈਰੀ ਸੰਧੂ, ਹਰਮਨਦੀਪ ਕੌਰ, ਮਨਜੀਤ ਰੂਪੋਵਾਲੀਆ, ਕੇ ਐਸ ਮੱਖਣ, ਗੀਤਾ ਬੈਂਸ, ਪ੍ਰੀਤ ਲਾਲੀ, ਦਰਸ਼ ਧਾਲੀਵਾਲ, ਬੁੱਕਣ ਜੱਟ, ਦੀਪ ਢਿੱਲੋਂ, ਜੈਸਮੀਨ ਜੱਸੀ, ਸੀ ਐਮ ਚਾਹਲ ਆਦਿ ਗਾਇਕਾਂ ਨੇ ਆਪੋ-ਆਪਣੇ ਗੀਤਾਂ ਨਾਲ ਵਧੀਆ ਹਾਜ਼ਰੀ ਲੁਆਈ, ਉੱਥੇ ਹੀ ਗਾਇਕਾ ਹਰਮਨਦੀਪ ਨੇ ਗਿਲ ਹਰਦੀਪ ਅਤੇ ਹੋਰ ਸਾਥੀ ਗਾਇਕਾਂ ਨਾਲ ਦੋਗਾਣਿਆਂ ਵਿੱਚ ਵੀ ਚੰਗੀ ਹਾਜ਼ਰੀ ਲੁਆਈ। ਮੇਲੇ ਦੌਰਾਨ ਜਿੱਥੇ ਪੰਜਾਬੀ ਸੱਭਿਆਚਾਰ ਅਤੇ ਕਿਸਾਨ ਅੰਦੋਲਨ ਨਾਲ ਸਬੰਧਤ ਗੀਤ-ਸੰਗੀਤ ਸੁਣਿਆ ਗਿਆ ਉੱਥੇ ਹੀ ਲੋਕਾਂ ਵਿੱਚ ਕਰੋਨਾ ਮਹਾਮਾਰੀ ਤੋਂ ਬਾਅਦ ਹਾਲਾਤ ਠੀਕ ਹੋਣ ਦੀ ਵੀ ਆਸ ਜਾਗੀ। ਇਸ ਮੌਕੇ ਕੈਨੇਡਾ ਦੇ ਕਈ ਕੇਂਦਰੀ, ਸੂਬਾਈ ਅਤੇ ਮਿਊਂਸਪਲ ਲੀਡਰਾਂ ਨੇ ਵੀ ਹਾਜ਼ਰੀ ਲੁਆਈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …