ਬਲਵਿੰਦਰ ਬਰਨਾਲ਼ਾ ਅਤੇ ਕਵਿੱਤਰੀ ਅਮਰਜੀਤ ਘੁੰਮਣ ਹੋਣਗੇ ਮਹਿਮਾਨ
ਬਰੈਂਪਟਨ/ਬਿਊਰੋ ਨਿਊਜ਼ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਨਵੰਬਰ ਮਹੀਨੇ ਦੀ ਮੀਟਿੰਗ 24 ਨਵੰਬਰ ਨੂੰ ਸਪਰਿੰਗਡੇਲ ਲਾਇਬਰੇਰੀ ਵਿੱਚ ਹੋਵੇਗੀ। ਜਿਸ ਦੌਰਾਨ ਕਾਵਿ-ਨਾਟਕ ਦੇ ਸੰਖੇਪ ਇਤਿਹਾਸ ਅਤੇ ਇਸ ਦੇ ਰੂਪ ਅਤੇ ਵਿਧਾ ਬਾਰੇ ਗੱਲਬਾਤ ਹੋਵੇਗੀ ਅਤੇ ਕੈਨੇਡੀਅਨ ਪੰਜਾਬੀ ਲੇਖਕ ਰਵਿੰਦਰ ਰਵੀ ਦਾ ਕਾਵਿ-ਨਾਟਕ ‘ਦਰ ਦੀਵਾਰਾਂ ਅਤੇ ਸਿਆਸੀ ਦੰਦ-ਕਥਾ’ ਰਲੀਜ਼ ਕੀਤਾ ਜਾਵੇਗਾ। ਕਾਵਿ ਨਾਟਕ ਬਾਰੇ ਗੱਲਬਾਤ ਉਂਕਾਰਪ੍ਰੀਤ ਵੱਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੈਨੇਡਾ ਫੇਰੀ ‘ਤੇ ਆਏ ਤਰਕਸ਼ੀਲ ਬਲਵਿੰਦਰ ਬਰਨਾਲ਼ਾ ਅਤੇ ਕਵਿੱਤਰੀ ਅਮਰਜੀਤ ਘੁੰਮਣ ਸਾਡੇ ਮਹਿਮਾਨ ਹੋਣਗੇ।
ਹਾਜ਼ਰ ਕਵੀਆਂ ਦਾ ਕਲਾਮ ਵੀ ਸੁਣਿਆ ਜਾਵੇਗਾ। ਇਹ ਮੀਟਿੰਗ 24 ਨਵੰਬਰ ਦੁਪਹਿਰ 1.30 ਵਜੇ ਤੋਂ 4.30 ਵਜੇ ਦਰਮਿਆਨ ਸਪਰਿੰਗਡੇਲ ਲਾਇਬਰੇਰੀ ਵਿੱਚ ਹੋਵੇਗੀ ਜੋ 10705 ਬਰੈਮਲੀ ਰੋਡ (ਬਰੈਮਲੀ ਅਤੇ ਡਿਊਸਾਈਡ) ‘ਤੇ ਹੋਵੇਗੀ। ਆਪ ਸਭ ਨੂੰ ਇਸ ਮੀਟਿੰਗ ਵਿੱਚ ਪਹੁੰਚਣ ਦਾ ਖੁੱਲ੍ਹਾ ਸੱਦਾ ਹੈ।
ਕਾਫ਼ਲੇ ਦੀ ਮੀਟਿੰਗ ਵਿੱਚ ਹੋਵੇਗੀ ਕਾਵਿ ਨਾਟਕ ‘ਤੇ ਵਿਚਾਰ
RELATED ARTICLES

