ਭਾਰਤ ਦੇ 16 ਸੂਬਿਆਂ ਦੇ 54 ਵਿਧਾਨ ਸਭਾ ਹਲਕਿਆਂ ‘ਚ ਵੀ ਹੋਈ ਜ਼ਿਮਨੀ ਚੋਣ
ਨਵੀਂ ਦਿੱਲੀ/ਬਿਊਰੋ ਨਿਊਜ਼
ਬਿਹਾਰ ਵਿਚ ਅੱਜ ਦੂਜੇ ਪੜਾਅ ਤਹਿਤ 94 ਸੀਟਾਂ ‘ਤੇ ਵੋਟਾਂ ਪਈਆਂ ਹਨ। ਜ਼ਿਕਰਯੋਗ ਹੈ ਕਿ ਪਹਿਲੇ ਪੜਾਅ ਤਹਿਤ ਲੰਘੀ 28 ਅਕਤੂਬਰ ਨੂੰ ਵੋਟਾਂ ਪਈਆਂ ਅਤੇ ਤੀਜੇ ਪੜਾਅ ਤਹਿਤ ਵੋਟਾਂ 7 ਨਵੰਬਰ ਨੂੰ ਪੈਣੀਆਂ ਹਨ। ਇਨ੍ਹਾਂ ਵੋਟਾਂ ਦੇ ਨਤੀਜੇ ਆਉਂਦੀ 10 ਨਵੰਬਰ ਨੂੰ ਐਲਾਨ ਦਿੱਤੇ ਜਾਣਗੇ। ਬਿਹਾਰ ਵਿਚ ਸਵੇਰੇ ਵੋਟਿੰਗ ਦੀ ਰਫਤਾਰ ਧੀਮੀ ਰਹੀ ਅਤੇ ਚਿੰਤਤ ਹੋਈ ਭਾਜਪਾ ਨੇ ਲੋਕਾਂ ਨੂੰ ਐਸ.ਐਮ.ਐਸ. ਭੇਜ ਕੇ ਵੋਟਿੰਗ ਦੀ ਅਪੀਲ ਕੀਤੀ। ਉਧਰ ਦੂਜੇ ਪਾਸੇ ਭਾਰਤ ਦੇ 16 ਸੂਬਿਆਂ ਦੇ 54 ਵਿਧਾਨ ਸਭਾ ਹਲਕਿਆਂ ਲਈ ਵੀ ਜ਼ਿਮਨੀ ਚੋਣ ਲਈ ਵੋਟਾਂ ਪਈਆਂ ਹਨ। ਇਨ੍ਹਾਂ ਜ਼ਿਮਨੀ ਚੋਣਾਂ ਵਿਚ 28 ਸੀਟਾਂ ਮੱਧ ਪ੍ਰਦੇਸ਼ ਦੀਆਂ ਹਨ ਜਿੱਥੇ ਭਾਜਪਾ ਅਤੇ ਕਾਂਗਰਸ ਵਿਚਾਲੇ ਮੁਕਾਬਲਾ ਸਖਤ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਹਲਕਾ ਬੜੌਦਾ ਵਿਚ ਵੀ ਅੱਜ ਜ਼ਿਮਨੀ ਚੋਣ ਲਈ ਵੋਟਾਂ ਪਈਆਂ ਹਨ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …