ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਰਿਜ਼ਰਵ ਬੈਂਕ ਛੇਤੀ ਹੀ 20 ਰੁਪਏ ਦਾ ਨਵਾਂ ਸਿੱਕਾ ਜਾਰੀ ਕਰਨ ਵਾਲਾ ਹੈ। ਵਿੱਤ ਮੰਤਰਾਲੇ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਅਕਾਰ ਅਤੇ ਦੇਖਣ ਵਿਚ ਇਹ 10 ਰੁਪਏ ਦੇ ਸਿੱਕੇ ਵਾਂਗ ਹੀ ਹੋਵੇਗਾ। ਇਸਦਾ ਵਿਆਸ 27 ਮਿਲੀਮੀਟਰ ਹੋਵੇਗਾ। ਇਸ ਵਿਚ 10 ਰੁਪਏ ਦੇ ਸਿੱਕੇ ਵਾਂਗ ਹੀ ਬਾਹਰ ਇਕ ਰਿੰਗ ਅਤੇ ਅੰਦਰ ਇਕ ਡਿਸਕ ਹੋਵੇਗੀ।
ਜ਼ਿਕਰਯੋਗ ਹੈ ਕਿ ਕਰੀਬ 10 ਸਾਲ ਪਹਿਲਾਂ ਆਰ.ਬੀ.ਆਈ. ਨੇ 10 ਰੁਪਏ ਦਾ ਸਿੱਕਾ ਜਾਰੀ ਕੀਤਾ ਸੀ ਅਤੇ ਹੁਣ 10 ਸਾਲ ਬਾਅਦ ਨਵਾਂ ਸਿੱਕਾ ਜਾਰੀ ਕੀਤਾ ਜਾ ਰਿਹਾ ਹੈ। ਧਿਆਨ ਰਹੇ ਕਿ ਨਵੰਬਰ 2016 ਵਿਚ ਨਰਿੰਦਰ ਮੋਦੀ ਸਰਕਾਰ ਨੇ ਨੋਟਬੰਦੀ ਕਰਕੇ 1000 ਅਤੇ 500 ਰੁਪਏ ਦੇ ਪੁਰਾਣੇ ਨੋਟ ਬੰਦ ਕਰ ਦਿੱਤੇ ਅਤੇ ਨਵੇਂ ਨੋਟ ਮਾਰਕੀਟ ਵਿਚ ਲਿਆਂਦੇ ਸਨ ਅਤੇ ਹੁਣ ਬਜ਼ਾਰ ਵਿਚ 200 ਰੁਪਏ ਦਾ ਨਵਾਂ ਨੋਟ ਵੀ ਚੱਲ ਰਿਹਾ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ
ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …