ਇੰਗਲੈਂਡ ਦੇ ਸੈਮ ਕਰਨ ਨੂੰ ਪੰਜਾਬ ਕਿੰਗਜ਼ ਨੇ 18 ਕਰੋੜ 50 ਲੱਖ ਰੁਪਏ ’ਚ ਖਰੀਦਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਇੰਗਲੈਂਡ ਦੇ ਆਲਰਾਊਂਡਰ ਸੈਮ ਕਰਨ ਇੰਡੀਅਨ ਪ੍ਰੀਮੀਅਰ ਲੀਗ ਦੀ ਨੀਲਾਮੀ ਦੇ ਇਤਿਹਾਸ ਵਿਚ ਸਭ ਤੋਂ ਮਹਿੰਗੇ ਵਿਕਣ ਵਾਲੇ ਖਿਡਾਰੀ ਬਣ ਗਏ ਹਨ। ਕੋਚੀ ’ਚ ਚੱਲ ਰਹੀ ਆਈਪੀਐਲ ਮਿਨੀ ਆਕਸ਼ਨ ’ਚ 24 ਸਾਲ ਦੇ ਸੈਮ ਕਰਨ ਨੂੰ ਪੰਜਾਬ ਕਿੰਗਜ਼ ਨੇ 18 ਕਰੋੜ 50 ਲੱਖ ਰੁਪਏ ਦੇ ਕੇ ਖਰੀਦਿਆ। ਉਨ੍ਹਾਂ ਦੀ ਬੇਸਪ੍ਰਾਈਸ 2 ਕਰੋੜ ਰੁਪਏ ਸੀ ਅਤੇ ਉਨ੍ਹਾਂ 9 ਗੁਣਾ ਜ਼ਿਆਦਾ ਕੀਮਤ ਮਿਲੀ, ਪਹਿਲਾਂ ਉਹ ਚੇਨਈ ਦੀ ਟੀਮ ਲਈ ਖੇਡਦੇ ਸਨ। ਜਦਕਿ ਆਸਟਰੇਲੀਆ ਦੇ ਕੈਮਰੂਨ ਗ੍ਰੀਨ ਨੂੰ ਮੁੰਬਈ ਇੰਡੀਅਨ ਨੇ 17 ਕਰੋੜ 50 ਲੱਖ ਰੁਪਏ ’ਚ ਖਰੀਦਿਆ। ਇੰਗਲੈਂਡ ਦੀ ਟੈਸਟ ਟੀਮ ਦੇ ਕਪਤਾਨ ਬੇਨ ਸਟੋਕਸ ਨੂੰ 16 ਕਰੋੜ 25 ਲੱਖ ਰੁਪਏ ਮਿਲੇ ਅਤੇ ਉਨ੍ਹਾਂ ਨੂੰ ਚੇਨਈ ਸੁਪਰ ਕਿੰਗਜ਼ ਨੇ ਖਰੀਦਿਆ ਹੈ। ਇਸੇ ਤਰ੍ਹਾਂ ਜੇਸਨ ਹੋਲਡਰ ਨੂੰ ਰਾਜਸਥਾਨ ਰਾਇਲਜ਼ ਨੇ 5 ਕਰੋੜ 75 ਲੱਖ ਰੁਪਏ ’ਚ ਖਰੀਦਿਆ। ਹੈਰੀ ਬਰੁੱਕ ਲਈ ਸਨਰਾਈਜ਼ ਅਤੇ ਰਾਜਸਥਾਨ ਦਰਮਿਆਨ ਸਖਤ ਮੁਕਾਬਲਾ ਹੋਇਆ। ਰਾਜਸਥਾਨ ਦੇ ਕੋਲ 13 ਕਰੋੜ ਰੁਪਏ ਹੀ ਬਚੇ ਸਨ ਅਤੇ ਉਸ ਨੇ ਪੂਰੇ 13 ਕਰੋਡ ਰੁਪਏ ਹੈਰੀ ਬਰੁੱਕ ਲਈ ਲਗਾ ਦਿੱਤੇ ਪ੍ਰੰਤੂ ਸਨਰਾਈਜ਼ ਨੇ 13 ਕਰੋੜ 25 ਕਰੋੜ ਰੁਪਏ ਦੀ ਬੋਲੀ ਲਗਾ ਕੇ ਰਾਜਸਥਾਨ ਨੂੰ ਰੇਸ ਤੋਂ ਬਾਹਰ ਕਰ ਦਿੱਤਾ ਅਤੇ ਹੈਰੀ ਬਰੁੱਕ ਨੂੰ ਆਪਣੇ ਨਾਮ ਕਰ ਲਿਆ।