-12.5 C
Toronto
Thursday, January 29, 2026
spot_img
Homeਭਾਰਤਸਿੱਕਮ ’ਚ ਫੌਜ ਦਾ ਟਰੱਕ ਖਾਈ ’ਚ ਡਿੱਗਿਆ, 16 ਜਵਾਨਾਂ ਦੀ ਗਈ...

ਸਿੱਕਮ ’ਚ ਫੌਜ ਦਾ ਟਰੱਕ ਖਾਈ ’ਚ ਡਿੱਗਿਆ, 16 ਜਵਾਨਾਂ ਦੀ ਗਈ ਜਾਨ

ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੇ ਘਟਨਾ ’ਤੇ ਪ੍ਰਗਟਾਇਆ ਦੁੱਖ
ਗੰਗਟੋਕ/ਬਿਊਰੋ ਨਿਊਜ਼ : ਸਿੱਕਮ ਦੇ ਜੇਮਾ ’ਚ ਅੱਜ ਭਾਰਤੀ ਫੌਜ ਦਾ ਇਕ ਟਰੱਕ ਡੂੰਘੀ ਖੱਡ ਵਿਚ ਡਿੱਗ ਗਿਆ, ਜਿਸ ਕਾਰਨ 16 ਫੌਜੀ ਜਵਾਨਾਂ ਦੀ ਜਾਨ ਚਲੀ ਗਈ ਜਦਕਿ 4 ਫੌਜੀ ਜਵਾਨ ਗੰਭੀਰ ਜਖਮੀ ਦੱਸੇ ਜਾ ਰਹੇ ਹਨ। ਇਕ ਫੌਜੀ ਅਧਿਕਾਰੀ ਨੇ ਦੱਸਿਆ ਕਿ ਟਰੱਕ ਇਕ ਤਿੱਖੇ ਮੋੜ ਤੋਂ ਫਿਸਲ ਗਿਆ ਅਤੇ ਸਿੱਧਾ ਖੱਡ ਵਿਚ ਜਾ ਡਿੱਗਿਆ ਗਿਆ। ਇਸ ਟਰੱਕ ਦੇ ਨਾਲ ਆਰਮੀ ਦੇ ਦੋ ਹੋਰ ਵਾਹਨ ਵੀ ਸਨ। ਇਹ ਤਿੰਨੋਂ ਵਾਹਨ ਸਵੇਰੇ ਚਟਨ ਤੋਂ ਥੰਗੂ ਦੇ ਲਈ ਰਵਾਨਾ ਹੋਏ ਸਨ। ਫੌਜ ਦੀ ਰੈਸਕਿਊ ਟੀਮ ਨੇ ਹੈਲੀਕਾਪਟਰ ਦੀ ਮਦਦ ਨਾਲ ਮਿ੍ਰਤਕਾਂ ਅਤੇ ਜ਼ਖਮੀਆਂ ਨੂੰ ਡੂੰਘੀ ਖੱਡ ਵਿਚੋਂ ਬਾਹਰ ਕੱਢਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ’ਤੇ ਡੂੰਘੇ ਦੁੱਖ ਪ੍ਰਗਟਾਇਆ ਅਤੇ ਜਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਜਾਨ ਗਵਾਉਣ ਵਾਲੇ ਜਵਾਨਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਹਤ ਫੰਡ ਵਿਚੋਂ 2-2 ਲੱਖ ਅਤੇ ਜ਼ਖਮੀਆਂ ਨੂੰ 50-50 ਹਜਾਰ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਵੀ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕੀਤਾ ਜਿਸ ’ਚ ਉਨ੍ਹਾਂ ਲਿਖਿਆ ਕਿ ਉਤਰੀ ਸਿੱਕਮ ’ਚ ਸੜਕ ਹਾਦਸੇ ’ਚ ਭਾਰਤੀ ਫੌਜ ਦੇ ਜਵਾਨਾਂ ਦੀ ਜਾਨ ਜਾਣ ਨਾਲ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਮਿ੍ਰਤਕ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਅਤੇ ਜ਼ਖਮੀਆਂ ਦੇ ਜਲਦ ਤੰਦਰੁਸਤ ਹੋਣ ਦੀ ਕਾਮਨਾ ਕੀਤੀ।

RELATED ARTICLES
POPULAR POSTS