ਬਰੈਂਪਟਨ : ਇਸ ਹਫਤੇ ਵਿਲੀਅਮ ਓਸਲਰ ਹੈਲਥ ਸਿਸਟਮ (ਓਸਲਰ) ਰਾਸ਼ਟਰੀ ਨਰਸਿੰਗ ਵੀਕ ਸਮਾਰੋਹਾਂ ਦੇ ਹਿੱਸੇ ਦੇ ਰੂਪ ਵਿਚ 2600 ਤੋਂ ਜ਼ਿਆਦਾ ਸਮਰਪਿਤ ਨਰਸਾਂ ਦਾ ਸਨਮਾਨ ਕਰ ਰਿਹਾ ਹੈ। ਓਸਲਰ ਦੇ ਪ੍ਰਧਾਨ ਸੀਈਓ ਡਾ. ਬ੍ਰੈਂਡਨ ਕੈਰ ਨੇ ਕਿਹਾ ਕਿ ਅਸੀਂ ਅਕਸਰ ਕਹਾਣੀਆਂ ਨੂੰ ਸੁਣਦੇ ਹਾਂ ਕਿ ਓਸਲਰ ਨਰਸ ਕਿਸ ਤਰ੍ਹਾਂ ਮਰੀਜ਼ਾਂ ਦੀ ਸੇਵਾ ਲਈ ਸਭ ਤੋਂ ਅੱਗੇ ਰਹਿੰਦੀ ਹੈ, ਤਾਂ ਕਿ ਰੋਗੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਤਕਲੀਫ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਨਰਸਿੰਗ ਵੀਕ ਇਨ੍ਹਾਂ ਉਪਲਬੀਆਂ ਦਾ ਜਸ਼ਨ ਮਨਾਉਣ ਅਤੇ ਉੋਨ੍ਹਾਂ ਪੁਰਸ਼ਾਂ ਅਤੇ ਮਹਿਲਾਵਾਂ ਦਾ ਸਨਮਾਨ ਕਰਨ ਦਾ ਸਹੀ ਸਮਾਂ ਹੈ। ਓਸਲਰ ਨਰਸ ਕੇਲੀ ਮੀਜ, ਥੈਰੇਸਾ ਨਿਟੀ ਅਤੇ ਗਿਲਡਾ ਥੈਰਿਅਟ 17ਵੇਂ ਸਲਾਨਾ ਟੋਰਾਂਟੋ ਸਟਾਰ ਟਾਈਟਿੰਗੇਲ ਐਵਾਰਡ ਲਈ ਆਪਣੇ ਸਾਥੀਆਂ ਅਤੇ ਮਰੀਜ਼ਾਂ ਦੁਆਰਾ ਮਨੋਨੀਤ 100 ਤੋਂ ਜ਼ਿਆਦਾ ਓਨਟਾਰੀਓ ਨਰਸਾਂ ਵਿਚੋਂ ਇਕ ਸਨ।
Check Also
ਆਸਟਰੇਲੀਆ ’ਚ ਹੁਣ ਕਾਮਿਆਂ ਦਾ ਨਹੀਂ ਹੋਵੇਗਾ ਸ਼ੋਸ਼ਣ
ਸ਼ੋਸ਼ਣ ਰੋਕਣ ਲਈ ਆਸਟਰੇਲੀਆ ’ਚ ਨਵਾਂ ਕਾਨੂੰਨ ਹੋਇਆ ਲਾਗੂ ਸਿਡਨੀ/ਬਿਊਰੋ ਨਿਊਜ਼ ਆਸਟਰੇਲੀਆ ਨੇ ਕਾਮਿਆਂ ਦਾ …