Breaking News
Home / ਦੁਨੀਆ / ਅਮਰੀਕਾ ‘ਚ ਸਿੱਖ ਡਰਾਈਵਰ ਦੀ ਪੱਗ ਲਾਹੀ

ਅਮਰੀਕਾ ‘ਚ ਸਿੱਖ ਡਰਾਈਵਰ ਦੀ ਪੱਗ ਲਾਹੀ

ਨਿਊਯਾਰਕ/ਬਿਊਰੋ ਨਿਊਜ਼
ਅਮਰੀਕਾ ਵਿਚ ਫਿਰ ਇਕ ਸਿੱਖ ਡਰਾਈਵਰ ਨਫਰਤੀ ਅਪਰਾਧ ਦਾ ਸ਼ਿਕਾਰ ਹੋਇਆ ਹੈ। ਇਸ ਵਾਰ 25 ਸਾਲ ਦੇ ਸਿੱਖ ਕੈਬ ਡਰਾਈਵਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਨਸ਼ੇ ਵਿਚ ਧੁੱਤ ਯਾਤਰੀਆਂ ਨੇ ਉਸ ‘ਤੇ ਹਮਲਾ ਕੀਤਾ ਅਤੇ ਉਸਦੀ ਪੱਗ ਉਤਾਰ ਕੇ ਭੱਜ ਗਏ। ਪੁਲਿਸ ਮਾਮਲੇ ਦੀ ਨਫਰਤੀ ਅਪਰਾਧ ਦੇ ਨਜ਼ਰੀਏ ਤੋਂ ਜਾਂਚ ਕਰ ਰਹੀ ਹੈ। ਪੰਜਾਬ ਤੋਂ ਤਿੰਨ ਸਾਲ ਪਹਿਲਾਂ ਅਮਰੀਕਾ ਆਏ ਹਰਕੀਰਤ ਸਿੰਘ ਦੇ ਨਾਲ ਇਹ ਘਟਨਾ ਐਤਵਾਰ ਸਵੇਰੇ ਵਾਪਰੀ। ਹਰਕੀਰਤ ਸਿੰਘ ਨੇ ਕਿਹਾ ਕਿ ਮੈਂ ਕਾਫੀ ਡਰਿਆ ਹੋਇਆ ਹਾਂ ਇਹ ਮੇਰੇ ਧਰਮ ਅਤੇ ਮੇਰੀ ਆਸਥਾ ਦਾ ਅਪਮਾਨ ਹੈ। ਮੈਂ ਹੁਣ ਕੰਮ ਨਹੀਂ ਕਰਨਾ ਚਾਹੁੰਦਾ। ਨਿਊਯਾਰਕ ਦੇ ਮੇਅਰ ਡੀ. ਬਲਾਸੀਓ ਨੇ ਹਰਕੀਰਤ ਸਿੰਘ ਦੇ ਸਮਰਥਨ ਵਿਚ ਟਵੀਟ ਕੀਤਾ ਹੈ ‘ਹਰਕੀਰਤ ਸਿੰਘ ਤੁਹਾਡਾ ਇੱਥੇ ਸਵਾਗਤ ਹੈ’। ਜੋ ਕੁਝ ਤੁਹਾਡੇ ਨਾਲ ਹੋਇਆ ਉਹ ਗਲਤ ਹੈ। ਤੁਸੀਂ ਪੁਲਿਸ ਨੂੰ ਬੁਲਾ ਕੇ ਸਹੀ ਕੰਮ ਕੀਤਾ। ਹਰਕੀਰਤ ਸਿੰਘ ਨੇ ਦੱਸਿਆ ਕਿ ਮੈਡੀਸਨ ਸਕੇਅਰ ਗਾਰਡਨ ਤੋਂ ਐਤਵਾਰ ਸਵੇਰੇ ਲਗਭਗ ਪੰਜ ਵਜੇ ਤਿੰਨ ਮਰਦ ਅਤੇ ਇਕ ਔਰਤ ਕੈਬ ਵਿਚ ਸਵਾਰ ਹੋਏ। ਇਨ੍ਹਾਂ ਸਾਰਿਆਂ ਦੀ ਉਮਰ 20 ਸਾਲ ਦੇ ਕਰੀਬ ਸੀ। ਇਹ ਜਦੋਂ ਆਪਣੇ ਸਥਾਨ ਬ੍ਰੋਂਕਸ ਪੁੱਜੇ ਤਾਂ ਗਲਤ ਥਾਂ ਪਹੁੰਚਾਉਣ ਦੀ ਸ਼ਿਕਾਇਤ ਕਰਨ ਲੱਗੇ। ਫਿਰ ਮਾੜੇ ਸ਼ਬਦ ਬੋਲਣ ਲੱਗੇ ਅਤੇ ਉਸ ਨੂੰ ‘ਅਲੀ ਬਾਬਾ’ ਕਿਹਾ। ਉਸ ਨੇ ਸਾਰਿਆਂ ਤੋਂ 4176 ਡਾਲਰ ਦਾ ਭੁਗਤਾਨ ਕਰਨ ਅਤੇ ਦੂਸਰੀ ਕੈਬ ਲੈਣ ਨੂੰ ਕਿਹਾ। ਪੁਲਿਸ ਨੂੰ ਫੋਨ ਕਰਨ ‘ਤੇ ਔਰਤ ਕਿਰਾਇਆ ਦੇਣ ਲੱਗੀ। ਇਸ ਦੌਰਾਨ ਉਨ੍ਹਾਂ ਵਿਚੋਂ ਇਕ ਵਿਅਕਤੀ ਕੈਬ ਵਿਚ ਦਾਖਲ ਹੋਇਆ ਅਤੇ ਮੀਟਰ ਨੂੰ ਤੋੜਨ ਲੱਗਾ। ਇਸ ਤੋਂ ਬਾਅਦ ਉਸ ਨੇ ਉਸ ਦੇ ਹੱਥ ‘ਤੇ ਮੁੱਕਾ ਮਾਰਿਆ ਅਤੇ ਸਿਰ ਤੋਂ ਪੱਗ ਖਿੱਚ ਲਈ। ਉਹ ਉਸਦਾ ਫੋਨ ਵੀ ਖੋਹਣਾ ਚਾਹੁੰਦਾ ਸੀ। ਹਰਕੀਰਤ ਯਾਤਰੀਆਂ ਦੇ ਹਿੰਸਕ ਵਤੀਰੇ ਤੋਂ ਡਰ ਗਿਆ ਅਤੇ ਮੱਦਦ ਲਈ ਚੀਕਣ ਲੱਗਾ। ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਮਾਰਕੁਟ ਕਰਨ ਵਾਲੇ ਪੱਗ ਲੈ ਕੇ ਫਰਾਰ ਹੋ ਗਏ।

Check Also

ਥਾਈਲੈਂਡ ’ਚ ਸਕੂਲ ਬੱਸ ਨੂੰ ਲੱਗੀ ਭਿਆਨਕ ਅੱਗ-25 ਵਿਦਿਆਰਥੀਆਂ ਦੀ ਮੌਤ

ਬੱਸ ਦਾ ਟਾਇਰ ਫਟਣ ਤੋਂ ਬਾਅਦ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਥਾਈਲੈਂਡ ਵਿਚ ਇਕ ਸਕੂਲ …