5 ਕਰੂ ਮੈਂਬਰਾਂ ਸਮੇਤ 18 ਵਿਅਕਤੀਆਂ ਦੀ ਮੌਤ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨੀ ਫੌਜ ਦਾ ਇਕ ਜਹਾਜ਼ ਅੱਜ ਤੜਕੇ ਰਾਵਲਪਿੰਡੀ ਦੇ ਰਿਹਾਇਸ਼ੀ ਇਲਾਕੇ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ 5 ਕਰੂ ਮੈਂਬਰਾਂ ਸਮੇਤ 18 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ 13 ਆਮ ਨਾਗਰਿਕ ਸ਼ਾਮਲ ਹਨ। ਪ੍ਰਸ਼ਾਸਨ ਦੇ ਦੱਸਣ ਮੁਤਾਬਕ ਰਿਹਾਇਸ਼ੀ ਇਲਾਕੇ ਵਿਚ ਜ਼ਿਆਦਾ ਨੁਕਸਾਨ ਹੋਇਆ ਹੈ। ਪਾਕਿ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿਚ ਜਹਾਜ਼ ਦੇ ਦੋਵੇਂ ਪਾਇਲਟ ਮਾਰੇ ਗਏ ਅਤੇ ਹਨ੍ਹੇਰਾ ਹੋਣ ਕਰਕੇ ਬਚਾਅ ਕਾਰਜਾਂ ਵਿਚ ਬਹੁਤ ਮੁਸ਼ਕਲ ਆਈ। ਇਸ ਜਹਾਜ਼ ਦੇ ਰਿਹਾਇਸ਼ੀ ਇਲਾਕੇ ਵਿਚ ਡਿੱਗਣ ਨਾਲ ਕਈ ਘਰਾਂ ਨੂੰ ਨੁਕਸਾਨ ਵੀ ਹੋਇਆ।
Check Also
ਪੀਐਨਬੀ ਘੋਟਾਲੇ ਦਾ ਆਰੋਪੀ ਮੇਹੁਲ ਚੌਕਸੀ ਬੈਲਜ਼ੀਅਮ ’ਚ ਗਿ੍ਰਫਤਾਰ
ਭਾਰਤ ਦੀ ਹਵਾਲਗੀ ਅਪੀਲ ਤੋਂ ਬਾਅਦ ਹੋਈ ਕਾਰਵਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਭਗੌੜੇ ਮੇਹੁਲ ਚੌਕਸੀ ਨੂੰ …