ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਅਧੀਨ ਸਿੱਖਾਂ ਦੇ ਸੁਰੱਖਿਅਤ ਹੋਣ ਦਾ ਦਾਅਵਾ ਕਰਦਿਆਂ ਇੱਕ ਮੁੱਖ ਸਿੱਖ-ਅਮਰੀਕੀ ਗਰੁੱਪ ਨੇ ਦੋਸ਼ ਲਾਇਆ ਕਿ ਜੋ ਬਿਡੇਨ ਦੀ ਮੁਹਿੰਮ ਸਿੱਖ ਭਾਈਚਾਰੇ ਦਾ ਹੌਸਲਾ ਢਾਹੁਣ ਤੇ ਉਸ ਨੂੰ ਨਿਰਾਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਜੋ ਬਿਡੇਨ ਰਾਸ਼ਟਰਪਤੀ ਚੋਣਾਂ ‘ਚ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਹਨ। ਸਿੱਖ-ਅਮਰੀਕੀ ਵਕੀਲ ਤੇ ਟਰੰਪ ਦੇ ਵਕੀਲਾਂ ‘ਚੋਂ ਇੱਕ (ਕੋ-ਚੇਅਰ) ਹਰਮੀਤ ਢਿੱਲੋਂ ਨੇ ਕਿਹਾ ਧਾਰਮਿਕ ਆਜ਼ਾਦੀ ਤੇ ਖੁਦਮੁਖਤਿਆਰੀ ਯਕੀਨੀ ਬਣਾਉਣ ਲਈ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਹਿਲ ਕਾਰਨ ਹੀ ਇੰਨੇ ਸਾਰੇ ਸਿੱਖ ਨੌਜਵਾਨ ਅੱਜ ਅਮਰੀਕੀ ਫੌਜ ‘ਚ ਪੱਗ ਤੇ ਦਾੜ੍ਹੀ ਨਾਲ ਸੇਵਾ ਦੇ ਰਹੇ ਹਨ। ਟਰੰਪ ਦੀ ਮੁਹਿੰਮ ਨਾਲ ਜੁੜੇ ਸਿੱਖਾਂ ‘ਚੋਂ ਇੱਕ (ਕੋ-ਚੇਅਰ) ਜਸਦੀਪ ਸਿੰਘ ਨੇ ਦੱਸਿਆ ਕਿ ਸਿੱਖ ਭਾਈਚਾਰੇ ਦੇ ਮੈਂਬਰ ਪਹਿਲਾਂ ਕਦੀ ਵੀ ਇੰਨੇ ਸੁਰੱਖਿਅਤ ਨਹੀਂ ਸੀ ਜਿੰਨੇ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਦੌਰਾਨ ਹਨ।
Check Also
ਪਾਕਿਸਤਾਨ ਦੇ ਬਲੋਚਿਸਤਾਨ ਵਿਚ ਬੱਸ ’ਤੇ ਹਮਲਾ – 9 ਵਿਅਕਤੀਆਂ ਦੀ ਮੌਤ
ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਕਵੇਟਾ ਤੋਂ ਲਾਹੌਰ ਜਾ ਰਹੀ ਇਕ ਯਾਤਰੀ …