Breaking News
Home / ਦੁਨੀਆ / ਪਨਾਮਾ ਲੀਕ ਮਾਮਲੇ ‘ਚ ਨਵਾਜ਼ ਸ਼ਰੀਫ ਖਿਲਾਫ ਹੋਵੇਗੀ ਜਾਂਚ

ਪਨਾਮਾ ਲੀਕ ਮਾਮਲੇ ‘ਚ ਨਵਾਜ਼ ਸ਼ਰੀਫ ਖਿਲਾਫ ਹੋਵੇਗੀ ਜਾਂਚ

nawaz-sharif1ਇਮਰਾਨ ਖਾਨ ਨੇ ਵਾਪਸ ਲਿਆ ਧਰਨਾ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖਾਨ ਨੇ 2 ਨਵੰਬਰ ਨੂੰ ਇਸਮਾਲਾਬਾਦ ਬੰਦ ਕਰਨ ਦੇ ਐਲਾਨ ਨੂੰ ਵਾਪਸ ਲੈ ਲਿਆ ਹੈ। ਉਹਨਾਂ ਆਖਿਆ ਕਿ ਹੁਣ ਉਹ ਬੁੱਧਵਾਰ ਨੂੰ ਸ਼ੁਕਰਾਨਾ ਦਿਵਸ ਮਨਾਉਂਦਿਆਂ ਜਸ਼ਨ ਮਨਾਉਣਗੇ। ਜ਼ਿਕਰਯੋਗ ਹੈ ਕਿ ਪਨਾਮਾ ਲੀਕ ਮਾਮਲੇ ਵਿਚ ਨਵਾਜ਼ ਸ਼ਰੀਫ ਦੇ ਖਿਲਾਫ ਜਾਂਚ ਹੋਣਾ ਤੈਅ ਹੋ ਗਿਆ ਹੈ। ਇਸ ਗੱਲ ‘ਤੇ ਸਹਿਮਤੀ ਹੋ ਗਈ ਹੈ ਕਿ ਨਵਾਜ਼ ਸ਼ਰੀਫ ਖਿਲਾਫ ਜਾਂਚ ਆਯੋਗ ਦਾ ਗਠਨ ਹੋਵੇਗਾ। ਕੋਰਟ ਇਸਦੇ ਲਈ ਸ਼ਰਤਾਂ ਤੈਅ ਕਰੇਗਾ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਦੋ ਦਿਨਾਂ ਵਿਚ ਨਵਾਜ਼ ਸ਼ਰੀਫ ਨੂੰ ਆਪਣਾ ਜਵਾਬ ਦਾਖਲ ਕਰਨ ਲਈ ਆਖ ਦਿੱਤਾ ਹੈ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …